ਪੰਨਾ:ਲਹਿਰਾਂ ਦੇ ਹਾਰ.pdf/187

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਮੋਰ ਮਾਰਨੇ ਸਹਜ ਅਨਾੜੀਆ ਓਇ,
ਐਪਰ ਆਪ ਬਨਾ ਸਕਾਵੀਏ ਨਾ
ਜੂਹ ਪਿੰਡ ਦੀ ਅਜ ਹੈ ਹੋਈ ਸੰਵੀ,
ਬਿਨਾਂ-ਮੱਲ-ਰਾਗੀ ਟੁਰ ਚੱਲਿਆਂ ਜੇ ।
ਨਾਲ ਪੈਲਾਂ ਅਮੁੱਲ ਦਿਖਾਣ ਵਾਲਾ,
ਨਟ* ਰੱਬ ਵਾਲਾ ਮੌਤ ਸੱਲਿਆ ਜੇ ।
ਰੂਪ ਰੰਗ ਤੇ ਫਬਨ ਅਨੂਪ ਵਾਲਾ,
ਸੁਹਣਾ ਛੈਲ ਬਾਂਕਾ ਕਾਲ ਛੱਲਿਆ ਜੇ ।
ਖੁਸ਼ੀ ਕਰਨ ਵਾਲਾ, ਸੁਖ ਦੇਣ ਵਾਲਾ,
ਪਾਪੀ ਹੱਥ ਨੇ ਕੂਏ ਪਥੱਲਿਆ ਜੇ ।
ਚੱਕ ਬਾਬੁਆ ਅਸਾਂ ਮੜੋਲੜੀ ਹੁਣ,
ਨੱਸ ਜਾਹ ਜੇ ਭਲਾ ਦਰਕਾਰ ਤੈਨੂੰ,
ਮੁੱਠ ਮਾਸ ਦਾ ਢਿੱਡ ਨੂੰ ਦੇ ਝੁਲਕਾ,
ਬਾਕੀ ਕਰੀਂ ਨਾ ਹੋਰ ਖੁਆਰ ਮੈਨੂੰ।
ਖੰਭਾਂ ਮੇਰਿਆਂ ਵਿਚ ਹੈ ਨੀਦ ਰਹਿੰਦੀ,
ਕੱਠਜੋਂ ਕਰੀਂ ਸੰਭਾਲ ਸੁਆਰ ਮੈਨੂੰ।
ਭੇਜੀ ਪਾਸ ਗੁਸਾਈਂ ਦੇ ਖੰਭ ਮੇਰੇ,
ਉਹਨੂੰ ਸਾਰ ਹੈ ਨਹੀਂ ਹੈ ਸਾਰ ਤੈਨੂੰ !
ਕਈ ਬਾਲ ਬੀਮਾਰ ਉਨੀਂਦਰੇ ਦੇ,
ਮਾਵਾਂ ਓਸਦੇ ਪਾਸ ਲਿਆਣ ਭਾਈ।


  • ਨਿਰਤਕਾਰੀ ਨੂੰ ਜੋ ਜਾਣਦਾ ਹੋਵੇ।

</poem>}}

-੧੮੩ -