ਪੰਨਾ:ਲਹਿਰਾਂ ਦੇ ਹਾਰ.pdf/186

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਾਕੇ ਹੱਟ ‘ਦ ਦਾਰ-ਵਪਾਰ ਦੀ ਓ,
ਹਾਜ਼ਰ ਦਿੱਸਦਾ, ਹੋਰਥੇ ਨਹੀਂ ਟੋਲੋ॥
ਐਪਰ, ਕੁਚਲਕੇ ਸੁੰਦਰਤਾ ਰੱਬ ਟੋਲੋ,
ਤੁਸੀਂ ਝੂਟ ਬੋਲੋ, ਤੁਸੀਂ ਕੁਫਰ ਤੋਲੋ।
ਮੁੱਠ ਮਾਸ ਬਦਲੇ ਮੈਨੂੰ ਮਾਰਿਆ ਈ,
ਪੰਡ ਸੁੰਦਰਤਾ ਦੀ ਕੁੱਠ ਸੁੱਟੀਆ ਓਇ!
ਸ਼ੀਸ਼ਾ “ਰੱਬ-ਦੀਦਾਰ ਦਾ ਚੂਰ ਕੀਤਾ,
ਹੱਟ ਰੱਬ-ਵਪਾਰ ਦੀ ਲੁੱਟੀਆ ਓਇ !
ਬਾਗ਼ ਕੁਦਰਤ ਦਾ ਆ ਵਰਾਨ ਕੀਤੇ,
ਖਿੜਨ ਖਿੜੇ ਜਮਾਲ+ਦੀ ਲੱਟੀਆਓਇ !
ਖਿਰਨ ਸਾਰੰਗ ਦੀ ਬੰਦ ਹੋ ਚਲੀ ਬਾਬੂ !
ਗਿੱਚੀ ਰਾਗ ਦੀ ਆਣਕੇ ਘਟੀਆ ਓਇ !
ਜਿਹੜੀ ਚੀਜ਼ ਬਨਾ ਨਾ ਹੰਗੀਏ ਓਇ,
ਕਦੇ ਓਸਨੂੰ ਦੋੜ ਗਵਾਵੀਏ ਨਾ ।
ਜਿਹਦੇ ਘੜਨ ਦੀ ਸ਼ਕਤਿ ਨਾ ਹੋਇ ਪੱਲੇ,
ਕਦੇ ਓਸ ਨੂੰ ਭੰਨ ਵੰਸ਼ਾਵੀਏ ਨਾ।
ਪਾ ਸੱਕੀਏ ਆਪ ਜੇ ਜਿੰਦ ਨਾਹੀਂ,
ਸੁਹਣੀ ਜਿੰਦੜੀ ਕੱਢ ਮੁਕਾਵੀਏ ਨਾ !


  • ਸੁੰਦਰਤਾ | ਸਾਰੇ : ਰਾਗ, ਮੋਰ ਆਪਣੀ ਸੁਰ ਨੂੰ ਏਥੇ ਸਾਰੰਗ ਰਾਗ ਦੀ ਆਖਦਾ ਹੈ ਤੇ ਸਾਰੰਗ ਮੋਰ ਦਾ ਬ ਨਾਮ ਹੈ ।

-੧੮੨-