ਪੰਨਾ:ਲਹਿਰਾਂ ਦੇ ਹਾਰ.pdf/185

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿੱਥੇ ਸੁੰਦਰਤਾ ਆਨ ਪ੍ਰਕਾਸ਼ ਪਾਵੇ,
ਓਥੇ ਰੱਬ-ਪਰਕਾਸ਼ ਪਛਾਣੀਏਂ ਜੀ !
ਸੁਹਣੇ ਕਾਦਰ ਨੇ ਸੁਹਣੀ ਹੈ ਰਚੀ ਕੁਦਰਤ,
ਕੁਦਰਤ ਵਿਚ ਇਹ ਸੁਹਜ ਪਛਾਣੀਏਂ ਜੀ !
ਵੱਸੇ ਸੁੰਦਰਤਾ ਦਾ ਸਾਰੇ ਮੀਂਹ ਇੱਥੇ,
ਦੀਦੇ ਖੋਲ਼ ਇਸ ਛਹਬਰ ਨੂੰ ਮਾਣੀਏ ਜੀ !
ਰੱਬ ਰੁੱਠ ਨਾ ਕਿਸੇ ਅਸਮਾਨ ਚੜਿਆ,
ਹੋ ਗਮਰੱਠ ਨਾ ਕਿਸੇ ਹੈ ਗੱਠ ਵੜਿਆ,
ਕੁਦਰਤ ਸਾਜਕੇ ਕੁਦਰਤ ਦੇ ਵਿੱਚ ਵਸਦਾ,
ਸਦਾ ਦਮਕਦਾ ਜਿੱਕੁਰਾਂ ਚੰਦ ਚੜਿਆ,
ਹਰ ਫੁੱਲ, ਹਰ ਪੱਤੇ, ਹਰ ਫਲੀ ਉੱਤੇ,
ਨਕਸ਼ ਓਸ ਦਾ ਮੋਤੀਆਂ ਵਾਂਗ ਜੜਿਆ
ਏਸ ਦਿੱਸਦੇ ਵੱਸਦੇ ਵਿੱਚ ਸੁਹਣਾ
ਆਪ ਵੱਸਦਾ ਜਿਨ੍ਹਾਂ ਸੰਸਾਰ ਘੜਿਆ।
ਹੈ ਸੁੰਦਰਤਾ, ਰਚੀ ਵਿਚ ਰਚਨਹਾਰਾ,
ਦਿੱਸ ਰਿਹਾ ਜੇ ਜ਼ਾਹਿਰਾ, ਅੱਖ ਖੋਲੋ
ਰਤਨਾਂ, ਤਾਰਿਆਂ, ਸੂਰਜਾਂ, ਫੁੱਲ, ਪੱਤਾਂ,
ਵਿੱਚੋਂ ਝਾਤੀਆਂ ਮਾਰਦਾ ਕੋਲ ਕੋਲੋਂ।


  • ਇਹ ਸੰਸਾਰ ਜੋ ਅੱਖਾਂ ਨਾਲ ਦਿੱਸਦਾ ਤੇ ਸ਼ਿਸ਼ਟ ਨਾਲ ਭਰਿਆ ਦੱਸ ਰਿਹਾ ਹੈ। ਭਾਵ ਰੱਬ
  1. ਇਸ ਰਚੀ ਹੋਈ ਦੁਨੀਆਂ ਵਿਚ।

-੧੯੧-