ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਅਮਰ ਰਸ।
ਸੁਹਣੇ ਹੱਥ ਸੁਰਾਹੀ ਪਯਾਲਾ
ਦੇਖ ਦੁਖੀ ਖੁਸ਼ ਹੋਈ,
ਖੁਸ਼ ਹੋਈ ਮੁਖ ਦੇਖ ਸਜਨ ਦਾ
ਦੇਖ ਸੁਰਾਹੀ ਹੋਈ।
ਰੋਂਦੀ ਵੇਖ ਸਜਨ ਹਸ ਆਖੇ,
ਕਉੜੀ ਸ਼ੂਬ ਨ ਲੜਾਯਾ,
ਅੰਮ੍ਰਿਤ ਏਸ ਸੁਰਾਹੀ ਭਰਿਆ,
ਪੀਏ ਤੇ ਜੀਵੇ ਮੋਈ॥੧੦॥
ਦੇਹ ਇਕ ਬੂੰਦ ਸੁਰਾਹੀਓਂ ਸਾਨੂੰ
ਸੋਚ ਸਮੁੰਦਰ ਬੋੜੇ,
ਬੇਖ਼ੁਦੀਆਂ ਦੇ ਚਾੜ ਅਰਸ਼ ਤੇ
ਆਸ ਅੰਦੇਸ਼ੇ ਤੋੜੇ,
ਰੰਗ ਸੁਹਾਵੇ ਤੇ ਨੌਗੀ।
ਪੀਂਘ ਕੇ ਆਨੰਦੀ,
ਆਣ ਹੁਲਾਰੇ ਅਮਰ ਸੁੱਖਾਂ ਦੇ,
ਮੁੜਨ ਨ;-ਐਸਾ ਜੋੜੇ ॥੧੧॥
- ੧੪ -