ਪੰਨਾ:ਲਹਿਰਾਂ ਦੇ ਹਾਰ.pdf/179

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ੴ ਸ੍ਰੀ ਵਾਹਿਗੁਰੂ ਜੀ ਕੀ ਫਤਹ ॥

ਬਿਸਮਿਲ ਮੋਰ।

ਸਬਜ਼ਾ ਜ਼ਾਰ ਸੀ ਖਿੜੀ ਜ਼ਮੀਨ ਸੁਹਣੀ,
ਉੱਤੇ ਮੋਰ ਆਯਾ ਪੈਲ ਪਾਵਣੇ ਨੂੰ,
ਪੌਣ ਚੌਰ ਕਰਦੀ, ਉਸ਼ਾ* ਰੰਗ ਲਾਂਦੀ,
ਨੀਲਾ ਡਕਿਆ ਰੂਪ ਵਧਾਵਣੇ ਨੂੰ
ਮੀਹ ਵੱਸਦਾ, ਤੌ ਫੁਹਾਰ ਪਾਂਦੀ,
ਸੂਰਜ ਆ ਗਿਆ ਫਨ ਦਿਖਾਵਣੇ ਨੂੰ,
ਬੇਲੀ ਕੁਦਰਤ ਦੇ ਕਦਰ ਵਧਾਣ ਆਏ,
ਨਿਖਰੀ ਸੰਵਰੀ ਦਾ ਸਾਦ ਚਖਾਵਣੇ ਨੂੰ।
ਚਾਣਚੱਕ ਇਕ ਠਾਹ ਦੀ ਵਾਜ ਆਈ,
ਬੱਝੇ ਸੁਆਦ ਵਿਚ ਕੋੜਕੂ ਰੜਕਿਆਈ,
ਮਸਤ ਅੱਖੀਆਂ ਤੁਬਕ ਕੇ ਤੱਕੀਆਂ ਨੀਂ,
ਰੰਗ ਭੰਗ ਕਰਨਾ ਕੀਹ ਖੜਕਿਆਈ?
ਪੈਲਾਂ ਪਾਂਦੇ ਦੀ ਫੜਕਦੀ ਜਿੰਦ ਦਿੱਲੀ,
ਸ਼ੁਹਦਾ ਖਾ ਗੋਲੀ ਕੁੰਵੇ ਫੜਕਿਆਈ,

  • ਉਸ਼ਾਂ ਯਾ ਪਹੁ-ਉਹ ਚਾਨਣਾ ਹੈ ਜੋ ਸੂਰਜ ਚੜ੍ਹਨ ਤੋਂ ਪਹਿਲਾਂ ਤੇ ਡੁੱਬਣ ਤੋਂ ਮਗਰੋਂ ਹੁੰਦਾ ਹੈ ।

</poem>}}

-੧੭੫-