ਪੰਨਾ:ਲਹਿਰਾਂ ਦੇ ਹਾਰ.pdf/173

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੇ ਵਰਿਆ, ਚੰਦਾਵਤ ਵਰਸਾਂ;
ਨਹੀਂ ਤੇ ਕੁਆਰੀ ਨਿੱਤ ਰਹਾਂ।
ਝੂ ਡਿੱਠਾ, ਤੂੰ ਦ੍ਰਿੜ੍ਹ ਰਿਹਾ ਨਾ,
ਨਜ਼ਰ ਆਪ ਤੂੰ ਹੋਇ ਗਿਆ,
ਤੇਰੇ ਵਿੱਚ ਸਮਾਈ ਹੋਈ
ਦੂਆ ਨਜ਼ਰੋਂ ਲੋਪ ਰਿਹਾ॥੧੪o

ਪਿਤਾ ਦੁਹਾਂ ਦੇ ਮਿੱਤਰ ਸੀਗੇ
ਚਿਰ ਤੋਂ ਕਰਦੇ ਜਤਨ ਬੜੇ,
ਪੇਮ ਦੁਨ੍ਹਾਂ ਦਾ ਐਸਾ ਹੋਵੇ
ਟੁੱਟੇ ਕਦੀ ਨ ਉਲਝ ਅੜੇ;
ਅੱਜ ਮੁਰਾਦ ਪੁਗੀ ਜਦ ਦੇਖੀ
ਰਚਕੇ ਮੰਗਲਚਾਰ ਕਈ,
ਸਿਕਦੇ ਪ੍ਰੇਮੀ ਇੱਕ ਕਰਾਏ,
ਬੀਤੀ ਉਮਰਾ ਪ੍ਰੇਮ ਮਈ !

-੧੬੬-