ਪੰਨਾ:ਲਹਿਰਾਂ ਦੇ ਹਾਰ.pdf/172

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਿਲਣਾ ਵੱਸ ਮਾਪਿਆਂ ਸਾਡਾ,
ਆਗਯਾ ਦੇਵਣ, ਦੇਣ ਨਹੀਂ,
ਐਪਰ ਗੰਢ ਪੇਮ ਦੀ ਪੱਕੀ
ਟੁੱਟ ਨ ਸਕਦੀ ਪੀਚ ਪਈ।
ਮੈਂ ਚੰਵਤ ਪੁਜ ਬਨਾਯਾ
ਦਿਲ ਦੇ ਤਖਤ ਬਿਠਾਲ ਲਿਆ,
ਆਪਾ ਉਸਦੇ ਵਿਚ ਸਮਾਯਾ
ਦੂਈ ਭਰਮ ਉਠਾਲ ਲਿਆ੧੩
ਕਰਨਾ ਪਯਾਰ,ਤੁਸਾਂ ਨਾ ਕਰਨਾ,
ਏ ਆਸ਼ਾ ਬੀ ਤੋੜ ਲਿਆ,
ਮਿਲਨੋ ਰੁਕੋ, ਦਰਸ਼ਨੋਂ ਵਾਂਜੋ
ਮਿਲੀ ਰਹਾਂ, ਜੀ ਜੋੜ ਲਿਆ।
ਵਾਸਾ ਧਯਾਨ ਵਿੱਚ ਹੈ ਦਿੱਤਾ,
ਚੰਵਤ ਦੀ ਸੇਵ ਕਰਾਂ,
ਵਿਚ ਆਤਮੇਂ ਸੇਵਾਂ ਯਾਰਾ,
ਛਿਨ ਵਿਸਰੇ ਤਨ ਛੁਟ ਮਰਾਂ।
ਜੇ ਧੁਰ ਤੋਂ ਹੈ ਮੇਲਾ ਲਿਖਿਆ,
ਤਦ ਜੀਵਨ ਫਲ ਪਾਇ ਲਿਆ,
ਜੇਕਰ ਵਿਘਨ ਪਏ ਇਸ ਅੰਦਰ,
ਮੈਂ ਮਨ ਵਿੱਚ ਵਸਾਇ ਲਿਆ
ਪੱਕਾ ਦਾਈਆ ਇਹ ਹਿਰਦੇ ਦਾ
ਕਦੀ ਨ ਛੱਡਾਂ, ਮੌਤ ਸਹਾਂ,

-੧੬੮-