ਪੰਨਾ:ਲਹਿਰਾਂ ਦੇ ਹਾਰ.pdf/169

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਔਗੁਣ ਜਦ ਪ੍ਰੇਮੀ ਨੂੰ ਦਿਸਿਆ,
ਨਦੀ-ਨੀਰ ਜਿਉਂ ਪ੍ਰੇਮ ਢਰੇ।
ਮੈਂ ਗੁਣਹੀਨ, ਰੂਪ ਨਹਿ ਮੇਰਾ
ਮਾਪੇ ਨਹੀਂ, ਅਮੀਰ ਬੜੇ,
ਚੱਜ ਅਚਾਰ ਨ ਦਾਤ ਵਡੇਰੀ,
ਮਸਤਕ ਨਹੀਂ ਨਸੀਬ ਚੜੇ,
ਮੇਰੇ ਨਾਲ ਯਾਰ ਨੂੰ ਤਯਾਗੋ,
ਦਾਰੂ ਦਾ ਵਿਚਾਰ ਕਰੋ,
ਪਾਵੋ ਤੇਲ ਖੋਲਦੇ ਪਾਣੀ,
ਹੇਠੋ ਅੱਗ ਨਿਕਾਲ ਧਰੋ ॥੧੦੦
ਤੇਲ ਵਿਚਾਰ, ਅੱਗ ਦਾ ਕੱਢਣ
ਮੇਰਾ ਛੱਡ ਖਿਆਲ ਦਿਓ,
ਪਰਦਾ ਤਾਣ ਭੁੱਲ ਦਾ ਗੱਤੇ,
ਵਹਿਣ ਪੇਮ ਦਾ ਢਾਲ ਦਿਓ
ਦੰਦਾ ਵਤ:-
ਕੀ ਆਖਾਂ? ਉੱਤਰ ਨਾ ਆਵੇ,
ਵਿਥਿਆ ਸਾਰੀ ਮੈਂ ਦਿਲ ਦੀ
ਕਹਿਣ ਗੋਚਰੀ ਆਖੀ ਸਾਰੀ
ਅੱਗੋਂ ਜੀਭ ਨਹੀਂ ਹਿਲਦੀ।
ਪੇਮ-ਰੁੱਖ ਦੀਆਂ ਜੜਾਂ ਡੂੰਘੀਆਂ
ਸਿਕਦਾ ਹੈ ਨਹੀਂ ਮਾਲ ਲਈ,

-੧੬੫