ਪੰਨਾ:ਲਹਿਰਾਂ ਦੇ ਹਾਰ.pdf/167

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਦ ਤਾਈਂ ਲਏ ਪ੍ਰੇਮ ਓਟ ਏ,
ਰੇਤ ਕੰਧ ਜਿਉਂ ਫੇਰ ਕਿਰੇ।

ਚੰਦ੍ਰਾਵਤ:
ਪੁਸ਼ਪਾਵਤੀ! ਊਣ ਹੈ ਡਾਢੀ
ਬਾਣੀ ਬਣੇ ਸਹਾਇਕ ਨਾ,
ਪਦ ਨਾ ਲੱਭਣ ਜੋ ਜੀ ਅੰਦਰ,
ਜੀਭ ਕਹਿਣ ਦੇ ਲਾਇਕ ਨਾ
ਵਿੱਦੜਾ ਬਹੁਤ ਤੁਸਾਂ ਹੈ ਪਾਈ,
ਲਟ ਪਟ ਅੰਦਰ ਦੀਪ ਜਗੇ,
ਸੁੰਦਰਤਾ ਤੇ ਇਸ ਚਾਨਣ ਦਾ
ਦੂਣ ਸਵਾਯਾ ਰੂਪ ਲਗੇ ॥੮੦
ਇਸ ਦੀ ਖਿੱਚ ਮਿਲੀ ਹੈ ਨਾਲੇ,
ਚਿੱਤ ਬਨਯਾ ਭੌਰ ਜਿਲ੍ਹੇ,
ਸੁੰਦਰ ਕਮਲ ਧੁੱਪ ਚਮਕਾਯਾ,
ਤਨੋਂ ਪਯਾਰੀ ਦੀ ਫਬਨ ਬਨੇ।

ਪੁਸ਼ਪਾਵਤੀ:-
ਸੂਰਜ ਛਿਪੇ ਚਮਕ ਓ ਵਾਧੂ
ਕਮਲਾਂ ਦੀ ਘਟ ਜਾਇ ਸਦਾ,
ਚੰਦ ਛਿਪੇ ਕਮੀਆਂ ਦੀ ਡੰਡੀ,
ਲੈਂਦੀ ਸੀਸ ਝੁਕਾਇ ਸਦਾ।
ਮਜ਼ ਫਿਰੇ ਸਭ ਵਿੱਦੜਾ ਸਿੱਖੀ
ਭੁੱਲ ਜਾਂਦੀ ਵਾਰ ਕਈ,

-੧੬੩-