ਪੰਨਾ:ਲਹਿਰਾਂ ਦੇ ਹਾਰ.pdf/161

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੱਠੇ ਰਹਿਣ, ਮਿਲਣ ਤੇ ਦਰਸ਼ਨ
ਚਾਹੇ ਹੋਣ ਨਸੀਬ ਨਹੀਂ,
ਵੇਰਾ ਲੱਗ ਯਾਦ ਵਿਚ ਚੁੱਕਾ,
ਹੁਣ ਕੀ ਬਾਕੀ ਲੋੜ ਰਹੀ?
ਅੱਖੋਂ ਉਹਲੇ ਭਾਵੇਂ ਰਹਿਸੀ,
ਦਿਲ ਤੋਂ ਪਰੇ ਨ ਜਾਇ ਸਕੇ,
ਮਿਲਿਆ ਮੇਲ ਨੇ ਖੁੱਸੇ ਜੇ ਏ,
ਚਿਤ ਚਾਤ੍ਰਿਕ ਜੀ ਰਹਿ ਨ ਛਕੇ ੨੦
(ਨਜ਼ਰ ਚੁੱਕੇ)
ਅਹੁ ਕੀ ਗੂੰਜ ਪਿਆਰੀ ਉੱਠੀ,
ਸਰਰ ਸਰਰ ਜਿਉਂ ਤੀਰ ਕਰੇ?
ਹੈ ! ਏ ਗੌਣ ਬਿਰਹੇ ਦਾ ਤਿੱਖਾ,
ਵੱਜ ਕਲੇਜੇ ਚੀਰ ਕਰੇ।
ਅਹੁ ਆਏ ਲਟਕਦੇ ਸੱਜਣ,
ਦੇਖ ਅਸਾਨੂੰ ਚੁੱਪ ਕਰੀ,
ਝਜਕੇ, ਠਹਿਰ, ਤੁਰੇ, ਮੁੜ ਚੱਲੇ,
ਮੁੜ ਠਹਿਰੇ? ਕੀ ਸੋਚ ਫੁਰੀ,
ਅਹੁ ਆਏ ਆ ਨੇੜੇ ਪਹੁੰਚੇ,
ਅਰਕ ਆਸਰੇ ਸੀਸ ਧੜੇ
ਅੱਧੇ ਲੇਟ ਗਏ ਕੁਝ ਆਖਣ,
ਤੱਕਣ, ਨੈਣੀਂ ਨੀਰ ਭਰੇ।

-੧੫੭-