ਪੰਨਾ:ਲਹਿਰਾਂ ਦੇ ਹਾਰ.pdf/160

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਮੂਰਤ ਇਸ ਵਿਚ ਅਜਬ ਸਮਾਈ,
ਦੇਖ ਸਕਾਂ ਨਾ ਰੱਕ ਸਕਾਂ।
ਛਾਉਂ ਸੰਘਣੀ, ਵਾਉ ਠੰਢੇਰੀ,
ਫਰਸ਼ ਮਖ਼ਮਲੀ ਘਾਹ ਹਰਾ,
ਮੁੜਵਾਂ ਮੁੱਢ ਤੂਤ ਦਾ ਝੁਕਿਆ,
ਬਣਿਆਂ ਆਸਨ ਬਹੁਤ ਖਰਾ।
ਬੈਠ ਇਥਾਈਂ ਝਾਤੀ ਪਾਵਾਂ
ਅੰਦਰ ਜ਼ਰਾ ਠਾਇ ਲਵਾਂ,
ਸਮਝਾਂ ਸਾਫ ਆਪ ਨੂੰ ਆਪੇ,
ਜੇ ਕੁਝ ਹਿੰਮਤ ਪਾਇ ਲਵਾਂ ।੧੦
ਅੰਦਰ ਦੇਖਾਂ ਮੈਂ ਨਾ ਮੋਰੀ
ਵਸਤੁ ਬਿਗਾਨੀ ਹੋਇ ਗਈ,
ਓਪੀ 'ਮੈਂ ਅਪਣੀ ਆ ਹੋਈ,
ਅਪਣੀ ਸੀ ਸੋ ਖੋਇ ਗਈ।
ਹੁਣ ਕੀ ਸੋਚਾਂ ਤੇ ਸਮਝਾਵਾਂ?
ਦਾਰੂ ਸਾਰੇ ਭੱਜ ਖਲੇ,
ਦਾਰੁ ਕਰਾਂ ਕਾਸ ਨੂੰ ਭੁੱਲੀ,
ਕਿਰਮ ਅੱਗ ਜਿਉਂ ਅੱਗ ਰਲੇ।
ਇਹ ਕਿਉਂ ਸੋਚਾਂ ਸੋਚ ਕਵੱਲੀ
'ਮੈਨੂੰ ਕਈ ਪਿਆਰ ਕਰੇ;
ਜੇਕਰ ਪ੍ਰੇਮ ਵਸੇ ਮੈਂ ਅੰਦਰ,
ਇਸ ਤੋਂ ਹੋਰ ਨ ਕੁੱਝ ਪਰੇ॥

-੧੫੬-