ਪੰਨਾ:ਲਹਿਰਾਂ ਦੇ ਹਾਰ.pdf/154

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ ਗੱਲ ਨਾ ਅਨੋਖੀ,
ਉਪਰਾਮ ਹੋਇ ਰਹਿਣਾ,
ਰਸਤਾ ਇਹੋ ਹੀ ਹੈ।
ਰਾਹੀ! ਉਦਾਸ ਜੀਵਨ
ਮੇਰੇ ਸਿਰੇ ਤੇ ਅਯਾ
ਜੋਗਨ ਬਨਾਂਗੀ, ਤੋੜਾਂ
ਮੋਹ ਸੀ ਜੋ ਲਗਾਯਾ ੧੧੦

ਰਾਹੀ:
ਬੁਲਬੁਲ ਪ੍ਰਕਾਸ਼ ਦੇਖੇ
ਇਕਰਸ ਚ ਹੋ ਜਾਈ
ਆਸਾ ਅਟੱਲ ਏ ਹੈ,
ਕੁਦਰਤ ਚਹੇ ਉਟਾਈ।
ਪਰਗਟ ਜੁ ਖੇਡ ਦੇਖੇ
ਸਾਰੀ ਦੁਪੱਖ ਵਾਲੀ
ਰਤ ਦੇ ਦੋਇ ਪਾਸੇ
ਦੋਵੇਂ ਸਦਾ ਤਕਾਈਂ।
ਪਰਗਟ' ਨ ਹੋਇ ਇਕਰਸ
ਦੇਖੋ ਜੁ ਦਿਸ ਰਿਹਾ ਹੈ,
ਇਕ ਰਸ ਰਿਦਾ ਬਨਾਵੇਂ
ਤਦ ਤੋਲਣਾ ਬਿਲਾਈ॥
ਹਰਦਮ ਖੁਸ਼ੀ ਸੁਖੀ ਤੂੰ

-੧੫੦-