ਪੰਨਾ:ਲਹਿਰਾਂ ਦੇ ਹਾਰ.pdf/148

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੀ ਜਾਨ ਕਰ ਨਿਸਾਰਾ।
ਓਦੋਂ ਨਸੋਚ ਕੀਤੀ
ਰਹਿਸੀ ਏ ਤ ਨਾਹੀਂ,
ਜਾਉ ਬਸੰਤ ਆਉ
ਪਤਝੜਿ ਉਜਾੜ ਕਾਰਾ!
ਕਲੀਆਂ 'ਤੇ ਫੁੱਲ ਪੱਤੇ
ਸਾਰੇ ਝੜਨਗੇ ਏਏ,
ਰਲ ਖ਼ਾਕ ਨਾਲ ਜਾਉ
ਖਿੜਿਆ ਚਮਨ ਏ ਸਾਰਾ
ਮਾਲੀ ਜਿ ਤੋੜਦਾ ਨਾ,
ਪਤਝੜ ਨ ਛੱਡਣਾ ਸੀ,
ਕਾਇਮ ਨਹੀਂ ਸੀ ਰਹਿਣਾ
ਮੌਸਮ ਦਾ ਕੁੜ ਲਾਰਾ ॥੮o!!
ਇਸ ਰੁੱਤ ਪਤਝੜੀ ਨੂੰ
ਏਹੋ ਨਸੀਬ ਤੇਰੇ ਸੀ
ਦੇਖਣਾ ਉਜਾੜਾ,
ਕੁਦਰਤ ਦਾ ਪਰਤ ਵਾਰਾ
ਜਦ ਹੋਵਣਾ ਸੀ ਏਹੋ,
ਰੋਣਾ ਹੈ ਫੇਰ ਐਵੇਂ,
ਦੋਸ਼ੀ ਕਿਸੇ ਨੂੰ ਕਹਿਣਾ,
ਕੁੜਾ ਹੈ ਸਭ ਖਿਲਾਰਾ।
ਪੈਂਦੀ ਜਿ ਕੈਦ ਨਾ ਤੂੰ

-੧੪੪-