ਪੰਨਾ:ਲਹਿਰਾਂ ਦੇ ਹਾਰ.pdf/127

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਾਂ ਗਲੱਕੜੀ ਪਰਦੀ
ਸਭ ਤਪਤ ਦਿਲ ਲਹਿ ਜਾਂਵਦੀ,
ਓ ਗਈ ਕਿੱਥੇ, ਗਈ ਕਿੱਥੇ
ਗਈ ਕਿੱਥੇ ਸੋਹਿਣੀ?
ਓ ਨਾਚ ਨਚਦੀ ਮਲਕੜੇ
ਪੀ ਸੋਮਰਸ* ਨੂੰ ਰੋਹਿਣੀ।
ਹਾਂ ! ਗਈ ਸਾਥੋਂ ਖੁੱਸ ਪਯਾਰੀ,
ਅਸੀਂ ਅੰਦਰ ਵੜ ਗਏ,
ਜਿਉਂ ਕੱਪ ਅੰਦਰ ਪੈਣ ਚੂਜ਼ੇ
ਛੱਤ ਅੰਦਰ ਤੜ ਗਏ।
ਮਿਟ ਜਾਓ ਪਯਾਰੀ ਅੱਖੀਓ !
ਹੁਣ ਨੇਹੁ ਨੀਂਦਰ ਲਾਵਣਾਂ,
ਕੀ ਖੁਲਣਾਂ ਬਿਨ ਸੱਜਣਾਂ !
ਕੀ ਪਰ ਬਿਨ ਝਮਕਾਵਣਾਂ!


  • ਸੋਮਾਂ ਨਾਮੇ ਬੁਟੀ ਦਾ ਰਸ ਪੁਸ਼ਟੀ ਕਾਰਕ ਤੇ ਸਰੂਰ ਵਾਲਾ ਮੰਨਿਆ ਹੈ।

ਚੰਦੂਮਾਂ ਦੀ ਇਸਤ੍ਰੀ

-੧੨੩-