ਪੰਨਾ:ਲਹਿਰਾਂ ਦੇ ਹਾਰ.pdf/122

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਂ ਨੋਣ ਜਿਸਦਾ ਅੰਗ ਕੋਈ
ਉਸ ਦੀਆਂ ਏ ਅੱਖੀਆਂ?
ਸੁਖ ਦੇਣ ਨੈਣਾਂ ਵਾਲਿਆਂ ਏ
ਖੂਹਲਕੇ ਹਨ ਰੱਖੀਆਂ?
ਸੁਖ ਦੇਦੀਆਂ, ਠੰਢ ਪਾਂਦੀਆਂ,
ਰਸ ਰੰਗ ਦੇਵਣਹਾਰੀਆਂ,
ਜਗ-ਅੱਖੀਆਂ ਨੂੰ ਪਾਇ ਜੱਫੀ
ਅਰਸ਼ ਲਯਾਵਨ ਪਰੀਆਂ।
ਯਾ ਭਲੇ ਭਲੇ ਜੁ ਹੋਇ ਦੁਨੀਆਂ
ਬਨ ਗਏ ਮਰਿ ਤਾਰੜੇ,
ਵਿਚ ਅਰਸ਼ ਦੇ ਲਟਕਦੜੇ
ਸੁਖ ਸ਼ਾਂਤਿ ਤੱਕਣ ਪਯਾਰੜੇ।
ਜਾਂ ਨੀਲ ਪਰਦੇ ਵਿਚ ਸਾਰੇ।
ਮੋਰੀਆਂ ਹਨ ਹੋਈਆਂ,
ਹੈ ਤੱਕਦਾ ਓ ਆਤਮਾ
ਦੇ ਝਲਕ ਡਲ੍ਹਕਾਂ ਗੋਰੀਆਂ।
ਜਾਂ ਲੋਕ ਹਨ ਬਹੁਮੰਡ ਦੇ
ਜੋ ਲੁਕੇ ਚਾਨਣ ਵਿਚ ਹੈਂ,
ਇਕ ਸਾਂਝ ਚਾਨਣ ਕਰ ਰਹੇ
ਸੰਗ ਅਸਾਂ, ਪਾਕੇ ਖਿੱਚ ਹੈ।
ਹਨ ਆਪਣੇ ਓ ਹਾਲ ਰਖਦੇ
ਚਾਨਣੇ ਦੇ ਉਹਲੜੇ,

-੧੧੮-