ਪੰਨਾ:ਲਹਿਰਾਂ ਦੇ ਹਾਰ.pdf/114

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

‘ਤੇਰੇ ਡੂੰਘ ਨਿਵਾਈਆਂ ਨੀਵੇਂ
ਲੁਕੀਆਂ ਪਾਣੀ ਉਹਲੇ,
ਇਸ ਕਾਰਨ ਤੂੰ ਮਾਨ ਕਰੋਂ
ਤੇ ਵਾਕ ਕੁਵੱਲੇ ਬੋਲੇ?
ਪਰਬਤ ਨੂੰ ਲੁਕ ਹੈ ਨਹੀਂ ਕੋਈ।
ਚੋਟੀ ਸਾਫ ਦਿਖਾਵੇ,
ਦੂਣ, ਵਾਦੀਆਂ, ਘਾਟੀ, ਕੰਦੀ,
ਖੱਡਾਂ ਨਹੀਂ ਲੁਕਾਵੇ।
ਲੁਕੇ ਨਿਵਾਣਾਂ ਵਾਲੇ ਨੀਵੇਂ!
ਹੋ ਨਿਰਐਬ ਦਿਖਾਵੇਂ।
ਗੁਣਵਾਨਾਂ ਨੂੰ ਦੂਸ਼ਨ ਲਾਵੇਂ,
ਨੀਵਾਂ ਸਦਾ ਰਹਾਵੇਂ!
ਇਹ ਕਹਿ ਗੰਗਾ ਮੁੜੀ ਪਿਛੇਰੇ,
ਸਾਗਰ ਮਗਰੇ ਧਾਇਆ,
ਪੱਲੂ ਫੜ, ਖਿੱਚੇ ਵਲ ਅਪਣੀ,
ਗੰਗਾ ਚਹੇ ਨ ਜਾਇਆ
ਦਿਨੇ ਰਾਤ ਦਾ ਝਗੜਾ ਲਗਾ
ਗੰਗਾ ਧਾ ਕੇ ਜਾਵੇ,
ਜਦ ਸਾਗਰ ਤੋਂ ਨਿੰਦਿਆ ਸੁਣਦੀ
ਪਿੱਛੇ ਪੈਰ ਹਟਾਵੇ।
ਹੋ ਸ਼ਰਮਿੰਦਾ ਸਾਗਰ ਆਵੇ
ਅਪਣੀ ਵੱਲ ਖਿਚੇਂਦਾ,

-੧੧੦-