ਪੰਨਾ:ਲਹਿਰਾਂ ਦੇ ਹਾਰ.pdf/112

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁਣ ਇਹ ਮਿਹਣਾ ਗੰਗਾ ਮੁਕਚੀ
ਕਦਮ ਪਿਛੇਰੇ ਕਰਦੀ?
ਲਹਿਰ ਲਹਿਰ ਵਿਚ ਕਹਿਰ ਫੁਰੇ ਤੇ,
ਇਕ ਕਚੀਚੀ ਚੜਦੀ
ਗੱਜ ਕਹੇ: ਮੈਂ ਸੁਣਿਆ ਸਾਗਰ।
ਹੂੰਦਾ ਗਹਿਰ ਗੰਭੀਰਾ,
ਇਕ ਤੁਲ ਰਹੇ ਅਵਸਥਾ ਉਸਦੀ
ਅੰਦਰੋਂ ਬਾਹਰੋਂ ਹੀਰਾ!
ਹੋਛਿਆਂ ਵਾਲੀ ਗੱਲ ਸੁਣਾਈ,
ਡੂੰਘੀ ਨਜ਼ਰ ਨ ਪਾਈ,
ਸੋਚੀ ਨਹੀਂ ਸੱਚ ਦੀ, ਐਵੇਂ
ਕੀਤੀ ਨਿਜ ਵਡਿਆਈ!
ਇਹ ਹੈ ਸੱਚ ਹਿਮਾਲੇ ਖੱਣ ਤੇ,
ਨਾਲੇ ਹੈਨ ਨਿਵਾਣਾਂ,
ਪਰ ਤੈਥੋਂ ਉਹ ਹੈਨ ਉੱਚੀਆਂ
ਜੋ ਤੂੰ ਕਹੇਂ ਨਿਵਾਣਾਂ।
ਉੱਚਿਆਂ ਦੀ ਉਚਿਆਈ ਉੱਚੀ,
ਉੱਚਿਆਂ ਦੀ ਨੀਵਾਈ
ਨੀਵਿਆਂ ਕੋਲੋਂ ਉਹ ਭੀ ਉੱਚੀ
ਹੁੰਦੀ ਦੂਣ ਸਵਾਈ!
ਜਿਸ ਪੱਧਰ ਤੇ ਨੀਵੇਂ ਖੜਕੇ,
ਕਰਦੇ ਨਿਜ ਵਡਿਆਈ

-੧੦੮-