ਪੰਨਾ:ਲਹਿਰਾਂ ਦੇ ਹਾਰ.pdf/109

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਈ ਇਕ ਨਗਰ ਤਟਾਂ ਤੇ ਉਸਰੇ
ਬਾਂਕੀ ਫਬਨ ਫਬਾਏ
ਫਿਰਦੀ ਇਉਂ ਉਪਕਾਰ ਕਰੇਂਦੀ
ਸੁਖ ਦੇਂਦੀ ਦੁਖ ਲੈਂਦੀ,
ਉੱਜਲ ਕਰਦੀ, ਮੈਲੀ ਹੈ
ਤਪਸ਼ ਲਵੇ, ਠਰ ਦੇਂਦੀ
ਵੱਡੀ ਪਾੜੇ ਦੇ ਵਿਚ ਹੋਈ,
ਘਟੀਨ ਦਾਨ ਕਰਾਇਆਂ,
ਜਿਉਂਜਿਉਂ ਦੇਦੀ ਤਿਉਂ ਤਿਉਂ ਵਧਦੀ,
ਵਧਦੀ ਦੂਣ ਸਵਾਇਆ॥
ਹੁਣ ਚੱਲੀ ਸ਼ਹੁ ਸਾਗਰ ਵੰਨੇ,
ਜਾ ਆਰਾਮ ਕਰਾਵੇ,
ਪੱਧਰ ਇਕ ਇਕਸਾਰ ਜਲਾਤਲ,
ਪਹੁੰਚੇ ਤੇ ਟਿਕ ਜਾਵੇ
ਜਦੋਂ ਸਮੁੰਦਰ ਪਾਸ ਮੁਹਾਣੇ
ਪਹੁੰਚੀ ਗੰਗਾ ਜਾਈ,
ਚਾਉ ਭਰੇ ਉਸ ਇੱਕੋ ਜੇਹੇ,
ਪਛਿਆ -ਕਿਥੋਂ ਆਈ?
‘ਤੇਰਾ ਰੂਪ ਵਡੇਰਾਂ ਸਾਰਾ,
ਵਣ ਵਣ ਬੂਟੀ ਲੜਾਈ,
ਹਰ ਧਰਤਨੋਂ ਹਰ ਲੂਣ, ਦਵਾਈ,
ਧਾਤੂ ਨਾਲ ਰਲਾਈ,

-੧੦੫-