ਪੰਨਾ:ਲਹਿਰਾਂ ਦੇ ਹਾਰ.pdf/108

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਧਦੀ ਗਈ ਧਾਰ ਏ ਟਿੱਕੀ,
ਟੁਰਦੀ ਗਈ ਅਗੇਰੇ,
ਪਰਬਤ ਛੱਡ ਪਹਾੜੀ ਆਈ,
ਟੁਰਦੀ ਸੰਝ ਸਵੇਰੇ।
ਰਾਹ ਉਖੇਰੇ ਲੰਘਦੀ ਜਾਂਦੀ,
ਟਕਰਾਂਦੀ ਤੇ ਡਿਗਦੀ,
ਸੰਭਲ, ਸਹਿਜ ਰੋਂਦੀ, ਤਿਲਕੇ
ਕਿਤੇ ਨੇ ਅਟਕੇ, ਟਿਕਦੀ।
ਪੱਧਰ ਕਈ, ਨਿਵਾਣ ਉਚਾਣਾਂ,
ਲੰਘ ਸ਼ਿਵਾਲਕ ਆਈ,
ਇਸਦੀ ਸੰਥੋਂ ਰਸਤਾ ਕੱਟਿਆ,
ਹੁਣ ਮੈਦਾਨੀਂ ਧਾਈ।
ਰੁਪ ਬਿਸਾਲ, ਜਲੋਂ ਅਸਗਾਹੀ,
ਚਲੀ ਪੁਰੇ ਨੂੰ ਪਯਾਰੀ।
ਹਰਿਆ ਭਰਿਆ ਦੇਸ਼ ਕਰਾਂਦੀ,
ਭਰਦੀ ਖੇਤ ਕਿਆਰੀ।
ਤਪਿਆਂ ਨੂੰ ਠੰਢ ਪਾਂਦੀ, ਦੇਂਦੀ।
ਤਿਖਾਵੰਤ ਉਜੜ-ਖੇਹ ਵਸਾਂਦੀ ਰੰਗਾ,
ਕਈ ਇਕ ਘਾਟ ਕਿਨਾਰੇ ਉਪਜੇ,
ਪੂਰਬਵਾਣੀ ।
ਤੀਰਥ ਕਈ ਸੁਹਾਏ,

-੧੦੪-