ਪੰਨਾ:ਲਹਿਰਾਂ ਦੇ ਹਾਰ.pdf/105

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਓ 'ਦੀਦਾਰ ਖ਼ਾਦਾਰ ਦੀਦਾਰ ਦੀ ਮੈਂ,
ਲਾਈ ਹੱਟ ਦੀਦਾਰ-ਵਪਾਰ ਦੀ ਮੈਂ।
ਕਦੋਂ ਮੋੜ ਮੁਹਾੜਾਂ ਦੀਦਾਰ ਆਵੇ,
ਝੋਲੀ ਅੱਖ ਦੀ ਖ਼ੈਰ ਦੀਦਾਰ ਪਾਵੇ!
ਸਕਦੀ ਅੱਖ ਦੇ ਵਿੱਚ ਆ ਵਾਸ ਪਾਵੇ,
ਖੁਲੀ ਸਦਾ ਦੀ ਵਿੱਚ ਨਿਵਾਸ ਪਾਵੇ
ਝਮਕਣ ਤੱਲੀ ਤੇ ਮੀਚਣਾਂ ਵਿੱਸਰੀਏ,
ਹੋਰਥੇ ਲੱਗਣੋ, ਸਉਣ ਤੋਂ ਖਿੱਸਰੀਏ।
ਸਦਾ ਸਦਾ ਦੀਦਾਰ ਚੁਪ ਮੰਗਦੀ ਏ,
ਚੁੱਪ ਵਾਜ 'ਦੀਦਾਰ' ਚੁਪ ਮੰਗਦੀ ਏ।
ਕਦੇ ਫੇਰਾ ਓ ਆਣ ਦੀਦਾਰ ਪਾਵੇ,
ਬੱਗੀ ਪੀਲੜੀ ਆਣ ਚਰਨਾਰ ਲਾਵੇ,
ਰਹੇ ਅੱਖ ਦੀਦਾਰ ਤੋਂ ਵੱਖ ਨਾਹੀਂ,
ਚੱਖ ਸਾਦ ਦੀਦਾਰ ਪਖ ਨਾਹੀਂ।
ਕਦੇ ਸਮਾਂ ਆਵੇ ਆ ਦੀਦਾਰ ਜਾਵੇ,
ਏਸ ਸਿੱਕ ਨੂੰ ਖੈਰ ਆ ਪਯਾਰ ਪਾਵੇ।
ਪੀਲੀ ਅੱਖ ਕਟੋਰੀ ਦੇ ਵਾਂਗ ਕੀਤੀ,
ਦਰਸ਼ਨ-ਪੜਾਸ ਹੈ ਅੱਜ ਤਕ ਰੱਜ ਪੀਤੀ।
ਦਰਸ਼ਨ-ਪਸ ਹੈ ਮੈਂਡੜੀ ਵੰਡ ਆਈ,
ਕਾਸਾ ਅੱਖ ਦਾ ਸਦਾ ਤੋਂ ਅੱਡਿਆਈ॥
ਦਿਨੇ ਰਾਤ ਉਡੀਕ ਕਰਾਂਵਦੀ ਮੈਂ,
ਜੁਗਾਂ ਜੁਗਾਂ ਤੋਂ ਰਾਹ ਤੁਕਾਂਵਦੀ ਮੈਂ।

-੧੦੧-