ਪੰਨਾ:ਲਹਿਰਾਂ ਦੇ ਹਾਰ.pdf/103

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਕਣੀ-ਪ੍ਰੇਮ ਨੈਣਾਂ ਜੋਤ ਬਾਲਦੀ ਸੀ,
ਜੀਉਂਦੀ ਕਣੀਂ ਏ ਨੈਣਾਂ ਜੀਵਾਲਦੀ ਸੀ।
ਜੀਉਂਦੇ ਰਹੇ ਏ ਪ੍ਰੇਮ ਦੇ ਨਾਲ ਜੀਵੇ,
ਰਾਹ ਪ੍ਰੀਤਮ ਦਾ ਦੇਖਦੇ ਸਿੱਕ ਖੀਵੇ।
ਏਹਨਾਂ ਜੀਉਂਦਿਆਂ ਤੋਂ ਗਏ ਅੰਗ ਵਾਰੇ,
ਆਪਾ ਏਸ ਨੂੰ ਦੇਂਵਦੇ ਗਏ ਸਾਰੇ।
ਅੰਤ ਰਹਿ ਗਈ ਸਾਵਾ ਇਕ ਤੀਲੜਾ ਮੈਂ,
ਰੰਗ ਅੱਖ ਦਾ ਪਲਟਿਆ ਪੀਲੜਾ ਮੈਂ।
ਇਕ ਟਕ ਲੱਗੇ ਨੈਣ ਇੱਕ ਹੋ ਗਏ,
ਚਿੱਟੇ ਡੇਲਿਆਂ ਵਿਚ ਪੀਲਿੱਕ ਹੋ ਗਏ।
ਜਦੋਂ ਦੇਹ ਸਾਰੀ ਤਹਿਲੀਲ ਹੋ ਗਈ,
ਤਦੋਂ ਧਰਤ ਦੀ ਯਾਰ ਦਲੀਲ ਹੋ ਗਈ
ਰਸ ਆਪਣਾ ਮੈਨੂੰ ਪਿਲਾਣ ਲੱਗੀ,
ਰਗਾਂ ਦੇਸ਼ਿਆਂ ਰਸਾ ਪੁਚਾਣ ਲੱਗੀ,
ਜੀਉਂਦੀ ਕਣੀ ਦੇ ਅੱਖ ਵਿਚ ਵੜੀ ਸੀਗੀ;
ਜੀਉਂਦੀਖਿਆ: ਮੁੱਖ ਜਿਉਂ ਬਣੀ ਸੀਗੀ,
ਧਰਤੀ ਮਾਂ ਬਣ ਗਈ ਅੱਖ ਪਾਲਣੇ ਨੂੰ,
ਪ੍ਰੇਮ ਜੋਤ ਬਣਿਆਂ ਜੋਤ ਜਾਲਣੇ ਨੂੰ!
ਹੋ ਗਈ ਅਮਰ ਮੈਂਆਰੇ ਦੇ ਰਾਹਤਕਦੀ,
ਕਦੀ ਕਦੀ ਮੈਂ ਜਗਾਂ ਤੋਂ ਨਹੀਂ ਥੱਕਦੀ,
ਜੁਗਾਂ ਜੀਉਂਦੀ ਤੱਕਦੀ ਨਹੀਂ ਅੱਕਦੀ,
ਹਰਦਮ ਦੇਖਣੋਂ ਰਾਹ ਮੈਂ ਨਹੀਂ ਥੱਕਦੀ।

- ੯੯ -