ਇਹ ਸਫ਼ਾ ਪ੍ਰਮਾਣਿਤ ਹੈ

ਦਾਲ ਮੁੰਗੀ ਦੀ ਢਿਡੀਂ ਨਾ ਪਈ ਗਲਦੀ
ਵਰਤੀਆਂ ਐਸੀਆਂ ਆਨ ਬੀਮਾਰੀਆਂ ਨੇ
ਤੇਗਾਂ ਵਾਓਨ ਵਾਲੇ ਜਿਹੜੇ ਸੂਰਮੇਂ ਸਨ
ਖੂੰਡੀ ਪਕੜ ਲਈ ਉਹਨਾਂ ਖਿਡਾਰੀਆਂ ਨੇ

ਉਠਿਆ ਜਾਏ ਨਾ ਫਿਟੇ ਮੂੰਹ ਗੋਡਿਆਂ ਦਾ
ਬੋਤਲ ਬਿਨਾਂ ਪਰ ਲੰਘਦਾ ਝੱਟ ਹੈ ਨਹੀਂ
ਕੋਰੇ ਅੰਦਰੋਂ ਢਿਡੀਂ ਕੁੜੱਲ ਪੈਂਦੇ
ਵੇਖਨ ਵਲੋਂ ਨਵਾਬ ਕੋਈ ਘੱਟ ਹੈ ਨਹੀਂ
ਲਾਲੀ ਲਿਸ਼ਕਦੀ ਜਿਨਾਂ ਸੀ ਚਿਹਰਿਆਂ ਤੇ
ਪਾਈਆਂ ਆਠ ਬਸੰਤ ਨੇ ਵਰਦੀਆਂ ਨੇ
ਬਿਨਾਂ ਗੁੜ ਦੇ ਗਭਰੂਆਂ ਮੂੰਹ ਉਤੇ
ਪਈਆਂ ਮਖੀਆਂ ਭਿੰਨ ਭਿੰਨ ਕਰਦੀਆਂ ਨੇ
ਕੂੜੇ ਕੱਚ ਨੇ ਮੋਤੀਆਂ ਮੇਲ ਦਿਤਾ
ਜਿਹੜੇ ਕਚ ਹੈ ਸਨ ਓਹੋ ਨੱਗ ਬਣ ਗਏ
ਐਸਾ ਆਣ ਕੇ ਇਨਕਲਾਬ ਹੋਇਆ
ਵਡੇ ਪੰਚ ਪ੍ਰਧਾਨ ਨੇ ਠੱਗ ਬਣ ਗਏ
ਕੇਸੀਂ ਕੈਂਚੀਆਂ ਕੁੜੀਆਂ ਨੇ ਆਨ ਧਰੀਆਂ
ਪੋਡਰ ਮੂੰਹ ਤੇ ਮੁੰਡੇ ਨੇ ਲਾਠ ਲਗੇ
ਦਾੜੀ ਮੁੱਛ ਨ ਮਰਦਾਂ ਦੇ ਮੂੰਹ ਉਤੇ
ਆਪੇ ਤੀਵੀਆਂ ਭੇਸ ਬਨਾਣ ਲਗੇ

ਅਠਾਨਵੇ