ਇਹ ਸਫ਼ਾ ਪ੍ਰਮਾਣਿਤ ਹੈ

ਅੱਜ ਕੱਲ

ਉਡ ਗਈ ਸਾਦਗੀ ਦੇਸ਼ ਚੋਂ ਪਰ ਲਾਕੇ,
ਵਾਈਊ ਆਨ ਏਥੇ ਫੈਸ਼ਨਦਾਰ ਬਦਲੀ।
ਰੰਗ ਵੇਖ ਜ਼ਮਾਨੇਂ ਦੇ ਨਵੇਂ ਸਾਰੇ,
ਏਦਾ ਜਾਪਦਾ ਜਿਵੇਂ ਬਹਾਰ ਬਦਲੀ।

ਮੁਦਗਰ ਦੁਕਦੇ ਜਿਹੜੇ ਜਵਾਨ ਹੈ ਸਨ
ਨਹੀਂ ਉਹ ਅਜ ਪੰਜਸੇਰੀ ਉਠਾ ਸਕਦੈ
ਬੀਰ ਬੂਰੀਆਂ ਚੁੰਘੂ ਵਰਯਾਮ ਜਿਹੜੇ
ਪਾਈਆ ਦੁਧ ਨਹੀਂ ਅਜ ਪਚਾ ਸਕਦੇ

ਅਖੀ ਵਿਹੰਦਿਆਂ ਅੰਨਾਂ ਜਹਾਨ ਹੋਇਆ
ਐਸੀ ਮਾਰ ਜ਼ਮਾਨੇ ਨੂੰ ਵੱਗ ਗਈ ਏ
ਹੀਰੇ ਨੈਣਾਂ ਦੀ ਸ਼ਾਨ ਮਿਟਾਨ ਦੇ ਲਈ
ਐਨਕ ਕਚੱ ਦੀ ਅਖਾਂ ਤੇ ਲੱਗ ਗਈ ਏ

ਸਤਿਆਨਵੇ