ਇਹ ਸਫ਼ਾ ਪ੍ਰਮਾਣਿਤ ਹੈ

ਪਿਆਲੇ ਜਾਪਦੇ ਖੰਜਰ ਨੇ ਪਏ ਮੈਨੂੰਂ
ਸੂਲਾਂ ਵਾਂਗ ਸੁਰਾਹੀਆਂ ਨੇ ਰੜਕ ਰਹੀਆਂ
ਚਵਾਂ ਪਾਸਿਆਂ ਗ਼ਮਾਂ ਦੇ ਛਾਏ ਬਦਲ
ਬਿਰਹੋਂ ਬਿਜਲੀਆਂ ਆਂਨ ਕੇ ਕੜਕ ਰਹੀਆਂ
ਸੜੀ ਆਨ ਸਰੀਰ ਨੂੰ ਸਾੜ ਦੇਵੇ
ਤਤੀ ਨਿਕਲੇ ਜੇ ਦਿਲੋਂ ਅਫਵਾਹ ਮੇਰੇ
ਵਿਛਿਆ ਦਿਲਦਾ ਤਖਤ ਏ ਪਿਆ ਜਾਨੀ
ਉਤੇ ਬਹਿ ਜਾਂਦੋਂ ਬਾਦਸ਼ਾਹ ਮੇਰੇ
ਪੂਰੀ ਮਨ ਦੀ ਮੌਜ ਵੀ ਆਨ ਹੁੰਦੀ
ਖਟਦੇ ਲੇਖ ਜਹਾਨ ਤੋਂ ਲਾਹ ਮੇਰੇ
ਦੁਖਾਂ ਦਰਦਾਂ ਤੋਂ ਆਂਠ ਕਲਿਆਨ ਹੁੰਦੀ
ਜਾਂਦੇ ਲਗ ਜੇ ਕੀਰਨੇ ਵਾਰ ਮੇਰੇ
ਖੇਤੀ ਸੁਕੀ ਹੋਈ ਦਿਲਦੀ ਹਰੀ ਹੁੰਦੀ
ਬੁਲਬੁਲ ਗਾਂਵਦੀ ਗੀਤ ਬਹਾਰ ਅੰਦਰ
'ਸੇਵਕ, ਭੌਰਿਆਂ ਆਠ ਕੇ ਰੀਝਦੋਂ ਜੇ
ਮੇਰੇ ਦਿਲਦੀ ਖਿੜੀ ਗੁਲਜ਼ਾਰ ਅੰਦਰ।

ਚੌਰਾਵਨੇ