ਇਹ ਸਫ਼ਾ ਪ੍ਰਮਾਣਿਤ ਹੈ

ਢਠੇ ਦਿਲਾਂ ਨੂੰ ਵੇਖ ਕੇ
ਉਤਾਂ ਉਠਾਵਨ ਵਾਸਤੇ
ਜੁੰਬਸ਼ ਇਹ ਕਲਮ ਦੀ
ਅਕਸੀਰ ਮੇਰੀ ਏ।

ਜ਼ਿੰਦਗੀ ਨੂੰ ਹੱਸ ਕੇ
ਕਸ਼ਮੀਰ ਉੱਤੋਂ ਵਾਰਨਾਂ
ਮੈਂ ਹਾਂ ਕਸ਼ਮੀਰ ਦਾ
ਕਸ਼ਮੀਰ ਮੇਰੀ ਏ।

ਛੱਡ ਕੇ ਤਰਾਨੇ ਇਸ਼ਕ ਦੇ
ਬਨਨੈਂ ਸਿਪਾਹੀ ਦੇਸ਼ ਦਾ
ਕਲਮ ਥਾਵੇਂ ਹਥ ਵਿਚ
ਤਲਵਾਰ ਆਵੇਗੀ।

ਰੋਹ ਚਿ ਡੌਲੇ ਫਰਕਨੇਂ
ਮੈਦਾਨ ਅੰਦਰ ਜਾਂਦਿਆਂ
ਤੇਗਾਂ ਦੀ ਵੰਗਾਂ ਵਾਂਗਰਾਂ
ਛਣਕਾਰ ਆਵੇਗੀ।

ਬਚਪਨ ਤੋਂ ਜਿਦੇ ਨਾਲ
ਪਾਏ ਨੇ ਪੇਚੇ ਪ੍ਰੇਮ ਦੇ
ਬਨ ਠਨ ਜੋ ਸਾਹਮਣੇ
ਸਰਕਾਰ ਆਵੇਗੀ।

ਸਤਾਸੀ