ਇਹ ਸਫ਼ਾ ਪ੍ਰਮਾਣਿਤ ਹੈ

ਵੇਲਾਂ ਵਾਗੂੰ ਪਿਆਰ ਦੇ ਪੇਚੇ
ਏਦਾਂ ਗਿਰਦੇ ਛਾਏ।
ਸਜਰ ਵਿਆਹੀ ਜਿਉਂ ਕੋਈ ਨਾਰੀ
ਰੂਠਾ ਕੰਤ ਮਨਾਏ।

ਲੋੜ-ਵੰਦ ਦੀ ਲੋੜ ਹੁਸਨ ਦੀ
ਕੀਤੀ ਰਬ ਨੇ ਪੂਰੀ।
ਦੌਲਤ ਖੋਈ ਮਾਨ ਹੁਸਨ ਦਾ
ਖਾਹਸ਼ ਰਹੀ ਅਧੂਰੀ ।

ਖਿੜਿਆ ਹੋਇਆ ਚਮਨ ਓਸਦਾ
ਸੀ ਖਿਜ਼ਾਂ ਦੀ ਰੁਤੇ।
ਵੇਖ 'ਸੇਵਕ' ਸੀ ਕਹਿਨਾ ਪੈਂਦਾ
ਹੁਸਨ ਗਰੀਬਾਂ ਉਤੇ