ਇਹ ਸਫ਼ਾ ਪ੍ਰਮਾਣਿਤ ਹੈ

ਵੇਖ ਵੇਖ ਕੇ ਸੂਰਤ ਉਹਦੀ
ਆਸ਼ਕ ਹੋਣ ਹਜ਼ਾਰਾਂ।
ਲਖਾਂ ਫਟੇ ਆਨ ਮੁਸਾਫਰ
ਉਹਦੇ ਨੈਣ ਕਟਾਰਾਂ।
ਹੋਵਨ ਰੂਪ ਫੁਲ ਦੇ ਉਤੇ
ਲਖਾਂ ਭੌਰ ਦੀਵਾਨੇ।
ਜੋਤ ਜੋਬਨ ਤੇ ਸੜਦੇ ਆਕੇ
ਆਸ਼ਕ ਕਈ ਪ੍ਰਵਾਨੇ।
ਨਜ਼ਰਾਂ ਲਾਈਆਂ ਰੂਪ ਚੰਨ ਤੇ
ਲਖਾਂ ਆਨ ਚਕੋਰਾਂ।
ਮਹਿਕ ਕਲੀ ਦੀ ਲੁਟਨ ਕਾਰਨ
ਝੁਰਮਟ ਪਾਇਆ ਭੌਰਾਂ।
ਨੂਰੀ ਝਲਕਾਂ ਚੇਹਰੇ ਉਤੇ
ਏਦਾਂ ਨਜ਼ਰੀ ਆਵਨ।
ਚੰਨ ਦਵਾਲੇ ਤਾਰੇ ਜੀਕੂੰ
ਲੋਟ ਪੋਟ ਹੋ ਜਾਵਨ।
ਮਟਕ ਮਟਕ ਉਹ ਤੋਰਾਂ ਤੁਰਦੀ
ਹਰ ਅੰਗ ਮਟਕੀਂ ਭਰਿਆ।
ਇਉਂ ਜਾਪੇ ਜਿਉਂ ਦਿਲ ਓਸਦਾ
ਇਸ਼ਕ 'ਝਨਾ' ਵਿਚ ਤਰਿਆ।
ਪਾੜ ਪਾੜ ਕੇ ਲੀਰਾਂ ਵਿਚੋਂ
ਪਿੰਡਾ ਲਿਸ਼ਕਾਂ ਮਾਰੇ।

ਅਨੱਤਰ