ਇਹ ਸਫ਼ਾ ਪ੍ਰਮਾਣਿਤ ਹੈ

ਪਿਆਰੀ ਰਾਣੀ ਮੌਤ ਦੀ
ਗੋਦੀ ਬਠਾਇਆ ਜਾਏਗਾ
ਅਖਾਂ ਦੇ ਚਾਨਣ ਵਾਰ ਕੇ
ਹਨੇਰਾ ਮਿਟਾਇਆ ਜਾਏਗਾ
ਬਰਬਾਦੀਆਂ ਨੇ ਹੋਣੀਆਂ
ਆਸ਼ੀਆਨੇ ਢਹਿਨਗੇ
ਹਥੀਂ ਏ ਕਰਨੀਆਂ ਪੈਣੀਆ
ਕਾਰਖਾਨੇ ਢਹਿਨਗੇ
ਦੇਗਾਂ 'ਚ ਉਬਲਨਾ ਪਵੇਗਾ
ਭਠੀਆਂ ਵਿਚ ਸੜਨਾ ਪਵੇਗਾ
ਹਸ ਕੇ ਪਿਆਰੀ ਮੌਤ ਦੇ
ਮੂੰਹ ਚਿ ਵੜਨਾ ਪਵੇਗਾ
ਸ਼ਹਿਰਾਂ ਦੇ ਖੰਡਰ ਹੋਣਗੇ
ਪਿਆਰਾਂ ਦੀ ਵਸਤੀ ਬਨੇਗੀ
ਗੋਲੀਆਂ ਨੂੰ ਖਾ ਕੇ
ਬੀਰਾਂ ਦੀ ਹਸਤੀ ਬਨੇਗੀ
ਸਧਰਾਂ ਦੇ ਸਿਹਰੇ ਪੌਨ ਲਈ
ਜੀਵਨ ਬਨਾਨਾ ਪਵੇਗਾ
ਘਾਲ ਘਾਲਨ ਦੇ ਲਈ
'ਸੇਵਕ' ਜੋਬਨ ਗਵਾਨਾ ਪਵੇਗਾ