ਇਹ ਸਫ਼ਾ ਪ੍ਰਮਾਣਿਤ ਹੈ

ਹਿੰਦੁਸਤਾਨ ਨੂੰ ਆਜ਼ਾਦ ਹੋਣ ਤੋਂ ਪਹਿਲਾਂ

ਆਜ਼ਾਦੀ ਦਾ ਸੰਦੇਸ਼

ਓ ਆਸ਼ਕਾ ਇਮਤਿਹਾਂ ਲਈ
ਮਜ਼ਮੂਨ ਕਰਨੇ ਪੈਣ ਗੇ
ਮਨਜ਼ੂਰ ਮੇਰੇ ਕੁਲ ਇਹ
ਕਾਨੂੰਨ ਕਰਨੇ ਪੈਣ ਗੇ

ਇਹ ਸਾਜ਼ ਛਡਨੇ ਪੈਣ ਗੇ
ਇਹ ਰਾਗ ਛਡਨੇ ਪੈਣ ਗੇ
ਸੂਲਾਂ ਤੇ ਸੌਣਾ ਪਵੇਗਾ
ਸੁਹਾਗ ਛਡਨੇ ਪੈਣ ਗੇ

ਇਹ ਦਿਲ ਛਡਨੇ ਪੈਣ ਗੇ
ਦਿਲਦਾਰ ਛਡਨੇ ਪੈਣ ਗੇ
ਮੇਰੀ ਪ੍ਰੀਤੀ ਪੌਣ ਲਈ
ਕਈ ਯਾਰ ਛੜਨੇ ਪੈਣ ਗੇ

ਚੋਹੱਤ੍ਰ