ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਜਿਸਮ ਕਰਾਇਆ ਅਪਣਾ ਹੱਸ ਫੀਤੀ ਫੀਤੀ।
ਮੈਂ ਕੌਲ ਕਦੇ ਨਹੀਂ ਹਾਰਿਆ ਜੋ ਦਿਲ ਵਿਚ ਨੀਤੀ।
ਉਹ ਹਾਲ ਪੜ੍ਹੇ ਜਮਰੌਦ ਦਾ ਜੋ ਪੜ੍ਹਨਾ ਚਾਹਵੇ।
ਮੈਂ ਗਭਰੂ ਦੇਸ਼ ਪੰਜਾਬ ਦਾ ਮੈਨੂੰ ਕੌਣ ਦਬਾਵੇ।

ਖਹਿ ੨ ਨਾਲ ਤੁਫਾਨ ਦੇ ਲਿਖੀਆਂ ਤਕਦੀਰਾਂ।
ਅਜੇ ਸਾਹਵੇਂ ਨਜ਼ਰੀ ਔਦੀਆਂ ਖੂਨੀ ਤਸਵੀਰਾਂ।
ਕਈ ਰਾਂਝੇ ਇਹਦੇ ਦਵਾਰ ਤੇ ਰਹੇ ਮੰਗਦੇ ਹੀਰਾਂ।
ਤਾਂ ਨਕਸ਼ਾ ਬਨੇ ਸਵਰਗ ਦਾ ਜਾਂ ਵਗਨ ਸਮੀਰਾਂ।
ਜਾਂ ਚਕਰ ਬਾਬੇ ਦੀਪ ਦਾ ਆ ਚੇਤੇ ਜਾਵੇ।
ਤਾਂ ਛਾਤੀ ਤਾਨ ਕੇ ਆਖਨਾ ਮੈਨੂੰ ਕੌਣ ਦਬਾਵੇ।

ਮੇਰਾ ਇਹੋ ਗੋਕਲ ਮਥਰਾ ਇਹ ਪਾਕ ਮਦੀਨਾਂ।
ਮੇਰਾ ਇਹੋ ਲਾਲ ਜਵਾਹਰ ਹੈ ਪੁਖਰਾਜ ਨਗੀਨਾਂ।
ਮੇਰੀ ਸਧਰ ਦਿਲੀ ਚਿਟੋਕਨੀ ਜੋ ਸਾਂਭੇ ਸੀਨਾਂ।
ਮੈਂ ਧਰਤੀ ਇਹ ਨਹੀਂ ਛਡਨੀ ਹੋ ਜਾਏ ਵਰੀਨਾਂ।
ਮੈਂ ਬੈਠਾ ਵਿਚ ਬੈਕੁੰਠ ਦੇ ਕੋਈ ਕਦਨਾਂ ਚਾਹਵੇ।
ਉਹ 'ਸੇਵਕ' ਮਾਂ ਨਹੀਂ ਜੰਮਿਆਂ ਜੋ ਆਨ ਦਬਾਵੇ।