ਇਹ ਸਫ਼ਾ ਪ੍ਰਮਾਣਿਤ ਹੈ

ਮੇਰਾ ਜੀਵਨ ਦੇਸ਼ ਪੰਜਾਬ ਲਈ ਏਸ ਲਈ ਮਰਨ।
ਮੈਂ ਕਹਿਣਾ ਸਿਖਿਆ ਏਸ ਲਈ ਏਸੇ ਲਈ ਕਰਨਾ।
ਮੈਂ ਡੁਬਨਾ ਸਿਖਿਆ ਏਸ ਲਈ ਏਸੇ ਲਈ ਤਰਨਾ।
ਮੈਂ ਜਿਤਨਾਂ ਸਿਖਿਆ ਏਮ ਲਈ ਏਸੇ ਲਈ ਹਰਨਾ।
ਕੋਈ ਅਸਾਂ ਪਕ ਖੇਤ ਤੇ ਆ ਗੜਾ ਵਰਾਵੇ।
ਮੈਂ ਗਭਰੂ ਦੇਸ਼ ਪੰਜਾਬ ਦਾ ਮੈਨੂੰ ਕੌਣ ਦਬਾਵੇ।

ਸੁਵਰਗੋਂ ਵਧ ਕੇ ਸੋਹਣੀਆਂ ਖਿੜੀਆਂ ਗੁਲਜ਼ਾਰਾਂ।
ਇਹਦੀ ਧਰਤੀ ਰੰਗੀ ਖੂਨ ਨਾਲ ਬਗੀਆਂ ਤਲਵਾਰਾਂ।
ਇਹਨੂੰ ਜੀਵਨ ਭੇਟਾ ਚਾੜ੍ਹਿਆ ਸਿਰ-ਲਬ ਸਰਦਾਰਾਂ।
ਗਾਵਨ ਗਭਰੂ ਦੇਸ਼ ਦੇ ਵਿਚ ਜਗ ਦੇ ਵਾਰਾਂ।
ਮੈਂ ਸਾੜਾਂ ਸੀਨਾ ਓਸਦਾ ਜੋ ਮੈਨੂੰ ਤਾਵੇ।
ਮੈਂ ਗਭਰੂ ਦੇਸ਼ ਪੰਜਾਬ ਦਾ ਮੇਰੇ ਸਚੇ ਦਾਹਵੇ।

ਮੈਂ ਸਦਕੇ ਕਰਨੀ ਦੇਸ਼ ਤੋਂ ਅਪਣੀ ਜ਼ਿੰਦਗਾਨੀ।
ਹੈ ਉਠਨੀ ਜ਼ੁਲਮ ਦੇ ਟਾਕਰੇ ਹੁਣ ਮੇਰੀ ਕਾਨੀ।
ਮੈਂ ਸਭ ਕੁਛ ਇਸ ਤੋਂ ਵਾਰਨਾ ਹੈ ਜੋਸ਼ ਜਵਾਨੀ।
ਮੈਂ ਮਰਨਾ ਦੇਸ਼ ਪੰਜਾਬ ਲਈ ਇਹ ਦਿਲ ਵਿਚ ਠਾਨੀ।
ਮਰੇ ਡੌਲੇ ਘੜੇ ਫੌਲਾਦ ਦੇ ਨਹੀਂ ਕਚ ਦੇ ਬਾਵੇ।
ਮੈਂ ਗਭਰੂ ਦੇਸ਼ ਪੰਜਾਬ ਦਾ ਮੈਨੂੰ ਕੋਣ ਦਬਾਵੇ।

ਮੈਨੂੰ ਯਾਦ ਕਦੇ ਨਹੀਂ ਭੁਲਨੀ ਜੋ ਆ ਕੇ ਬੀਤੀ।
ਨਹੀਂ ਕਿਸੇ ਮੁਸੀਬਤ ਵੇਖਨੀ ਜੋ ਮੁਲ ਮੈਂ ਲੀਤੀ।

ਛੇਅਠ