ਇਹ ਸਫ਼ਾ ਪ੍ਰਮਾਣਿਤ ਹੈ

ਜਿਨ੍ਹਾਂ ਅੱਖਾਂ ਚਿ ਲਾਲਸਾ ਨਜ਼ਰ ਆਈ,
ਉਹਨਾਂ ਵਾਸਤੇ ਧੰਨੀ-ਕੁਬੇਰ ਸੈਂ ਤੂੰ।
ਐਵੇਂ ਸ਼ੇਰੇ ਪੰਜਾਬ ਨਹੀਂ ਕਿਹਾ ਜਾਂਦਾ,
ਸਚ ਮੁਚ ਪੰਜਾਬ ਦਾ ਸ਼ੇਰ ਸੈਂ ਤੂੰ।

ਤੇਰੇ ਵਿਚ ਨਾ ਦੂਈ ਦਾ ਨਾਮ ਹੈ ਸੀ,
ਇਕੋ ਅੱਖ ਇਨਸਾਨ ਨੂੰ ਵੇਖਦਾ ਸੈਂ।
ਜਿਵੇਂ ਵੇਖਦਾ ਸੈਂ ਹਿੰਦੂ ਸਿਖ ਤਾਈਂ,
ਓਸੇ ਤਰ੍ਹਾਂ ਮੁਸਲਮਾਨ ਨੂੰ ਵੇਖਦਾ ਸੈਂ।
ਜਿਹੜੀ ਅੱਖ ਥੀਂ ਵਿਹੰਦਾ ਗ਼ਰੀਬ ਨੂੰ ਸੈਂ,
ਓਸੇ ਨਾਲ ਸੁਲਤਾਨ ਨੂੰ ਵੇਖਦਾ ਸੈਂ।
ਜਿਵੇਂ ਵੇਦਾਂ ਦੇ ਵਲ ਸੀ ਨਜ਼ਰ ਤੇਰੀ,
ਓਵੇਂ ਤੂੰ ਕੁਰਾਨ ਨੂੰ ਵੇਖਦਾ ਸੈਂ।

ਹੈ ਸੋਂ ਦੇਵਤਾ ਤੂੰ ਤੇ ਏਕਤਾ ਦਾ,
ਨਹੀਂ ਜਾਣਦਾ ਮੇਰ ਤੇ ਤੇਰ ਸੈਂ ਤੂੰ।
ਸੇਵਕ, ਐਵੇਂ ਨਹੀਂ ਸ਼ੇਰੇ ਪੰਜਾਬ ਕਹਿੰਦਾ,
ਸਚ ਮੁਚ ਪੰਜਾਬ ਦਾ ਸ਼ੇਰ ਸੈਂ ਤੂੰ।

ਬਵੰਜਾ