ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਤੇ ਖੁਲ੍ਹਾ ਸ਼ਬਦ ਭੰਡਾਰ ਹੈ ਜਿਸ ਤਰ੍ਹਾਂ ਇਸ ਕਵੀ ਦਾ ਜੀਵਨ ਸਾਦਾ ਹੈ। ਸੁਭਾ ਸਾਦਾ ਹੈ ਉਸੇ ਤਰ੍ਹਾਂ ਇਸ ਨੇ ਕਾਵਿ ਦੀਆਂ ਸਿਖਰਾਂ ਨੂੰ ਵਡੇ ਸਾਦਾ ਸ਼ਬਦਾਂ ਵਿੱਚ ਛੋਹਿਆ ਹੈ।
ਕਵੀ ਦੇ ਦਿਲ ਵਿੱਚ ਸਿਖੀ ਲਈ ਤੜਪ ਹੈ। ਦੇਸ਼ ਲਈ ਸਨੇਹ ਹੈ ਤੇ ਸਮਾਜਕ ਉਲਝਨਾਂ ਲਈ ਘਿਰਨਾ ਹੈ।
ਸੇਵਕ ਜੀ ਦੇ ਇਸ ‘ਕਾਵਿ ਸੰਗ੍ਰੀਹ’ ਵਿੱਚ ਧਾਰਮਕ, ਗਜਨੀਤਕ, ਭਾਈ-ਚਾਰਕ ਤੇ ਸੁਧਾਕ ਕਵਿਤਾਵਾਂ ਹਨ। ਇੱਕ ਦੋ ਰੁਮਾਂਟਿਕ ਗੀਤ ਵੀ ਹਨ।

ਸੇਵਕ ਜੀ ਦੀਆਂ ਬਹੁਤੀਆਂ ਕਵਿਤਾਵਾਂ ਪੰਥਕ, ਵਲਵਲੇ ਸਿਖੀ, ਜਜ਼ਬਾਤ, ਤੇ ਗੁਰੂ ਘਰ ਨਾਲ ਅਮੁਕ ਪ੍ਰੇਮ ਦੇ ਵਲਵਲਿਆਂ ਨਾਲ ਡੁਲ ਡੁਲ ਪੈਂਦੀਆਂ ਹਨ।
ਸਿਖੀ ਕਿੰਨੀ ਕਠਨ ਹੈ। ਉਸ ਨੂੰ ਪਾਲਣ ਪੋਸਨ ਲਈ ਪੰਥ ਨੂੰ ਕਿੰਨੀ, ਘਾਲਨਾ ਘਾਲਨੀ ਪਈ ਹੈ ਉਸ ਨੂੰ ਕਵੀ ਕਿਨਾ ਸੋਹਣੇ ਸ਼ਬਦਾ ਵਿੱਚ ਵਰਨਣ ਕਰਦਾ ਹੈ।

ਤਾਜ ਰਾਜ ਸਾਜ ਵਾਲੀ,
ਬੀਰਤਾ ਦੀ ਪੁੰਜ, ਸਚੀ
ਪਲੀ ਤਲਵਾਰਾਂ ਹੇਠ
ਸੋਹਣੀ ਇਹ ਸਿਖੀ ਹੈ

ਅੰਤਲੀਆਂ ਦੋ ਸਤਰਾਂ ਵਿੱਚ ਕਵੀ ਨੇ ਸਾਰੇ ਸਿਖ ਇਤਹਾਸ ਨੂੰ ਪਾਠਕਾਂ ਦੀਆਂ ਅੱਖਾਂ, ਅਗੇ ਲਿਆ ਖੜਾ ਕੀਤਾ ਹੈ। ਇਹ ਕਿੜੀ ਇਤਹਾਸਕ ਸਚਾਈ ਹੈ ਕਿ ਖਾਲਸਾ ਪੰਥ ਤਲਵਾਰਾਂ ਦੀ ਛਾਂ ਹੇਠ ਵਧਿਆ ਤੇ ਫੁਲਿਆ ਹੈ।
ਸਿਖਾਂ ਦੀਆਂ ਕੁਰਬਾਨੀਆ, ਸ਼ਹਾਦਤਾਂ ਤੋਂ ਵੀਰਤਾਵਾਂ ਦਾ ਇਸ਼ਾਰਾ ਕਰਦੇ ਹੋਏ ਕਵੀ ਲਿਖਦਾ ਹੈ।

ਪੰਜ