ਇਹ ਸਫ਼ਾ ਪ੍ਰਮਾਣਿਤ ਹੈ

ਸ਼ਾਨ ਮੋਤੀ ਹੀਰਿਆਂ ਤੋਂ,
ਚਮਕਦੀ ਹੈ ਵੱਧ ਜੀਹਦੀ,
ਵੰਡਦੀ ਜੋ ਸਦਾ ਰਹਿੰਦੀ,
ਦੌਲਤ ਪਿਆਰਾਂ ਦੀ।


ਛਨ ਜਾਵੇ ਛਾਤੀ ਭਾਵੇਂ,
ਛਾਨਨੀਂ ਦੇ ਵਾਂਗ ਸਾਰੀ,
ਮਿੱਠੀ ੨ ਸੁਰ ਗਾਵੇ,
ਚਾਵਾਂ ਤੇ ਮਲ੍ਹਾਰਾਂ ਦੀ।


ਸ਼ਮਸ ਵਾਂਗ ਲਹਿ ਜਾਵੇ,
ਪਿੰਡੇ ਉਤੋਂ ਪੋਸ਼ ਭਾਵੇਂ,
'ਸ੍ਵਰਗਾਂ ਦੇ ਸੁਖ' ਜਾਨੇਂ,
ਛਾਂ ਤਲਵਾਰਾਂ ਦੀ।


ਲਾਡਲੇ ਲਾਲ ਸੋਹਣੇ,
ਅਖਾਂ ਸਾਹਵੇਂ ਜ਼ਿਬ੍ਹਾ ਵੇਖ,
ਮਾਲਾ ਗਲ ਪਾਂਵਦੀ ਏ,
ਮੋਤੀਆਂ ਦੇ ਹਾਰਾਂ ਦੀ।

ਪੈਂਤੀ