ਇਹ ਸਫ਼ਾ ਪ੍ਰਮਾਣਿਤ ਹੈ

ਜੋ ਕੁਛ ਬਨੇਗੀ ਜਰਾਂ ਗੇ ਸਿਰ ਉਤੇ,
ਚਣੇਂ ਦੁਸ਼ਮਨਾਂ ਤਾਈਂ ਚਬਾ ਦੀਆਂ ਗੇ।
ਡਰੂਆਂ ਵਾਂਗ ਨਹੀਂ ਡਰ ਕੇ ਬਹਿ ਜਾਨਾ,
ਖਾਤਰ ਪੰਥ ਦੀ ਜਾਨ ਲੜਾ ਦੀਆਂ ਗੇ।


ਅਜੇ ਉਛਲਦੇ ਸਰਸਾ ਦੇ ਕੰਢਿਆਂ ਤੇ,
ਸਿਦਕੀ ਵਾਰਦਾ ਕੋਈ ਪ੍ਰਵਾਰ ਦਿਸੇ।
ਭੁਲੀ ਨਹੀਂ ਖਿਦਰਾਨੇਂ ਦੀ ਢਾਬ ਹਾਲੇ,
ਕਾਹਨੂੰ-ਵਾਨ ਦੀ ਸਾਹਮਣੇ ਬਾਰ ਦਿਸੇ।
ਅਜੇ ਕਾਬਲ ਈਰਾਨ, ਦੀ ਹਿਕ ਉਤੇ,
ਨਲੂਣੇ ਸ਼ੇਰ ਦੀ ਗਜਦੀ ਭਬਕਾਰ ਦਿਸੇ।
ਅਜੇ ਮਰਦ ਮੈਦਾਨ ਜਰਨੈਲ ਅਣਖੀ,
ਫੂਲਾ ਸਿੰਘ ਦੀ ਤੇਜ਼ ਤਲਵਾਰ ਦਿਸੇ।


ਨਹੀਂ ਡਰਨ ਵਾਲੇ ਗਿਦੜ ਭਬਕੀਆਂ ਤੋਂ,
ਅਸੀਂ ਬਨ ਕੇ ਸ਼ੇਰ ਵਿਖਾ ਦਿਆਂ ਗੇ।
ਪੀਤਾ ਅੰਮਰਿਤ ਏ ਸ਼੍ਰੀ ਦਸਮੇਸ਼ ਜੀ ਦਾ,
ਖਾਤਰ ਪੰਥ ਦੀ ਜਾਨ ਲੜਾ ਦਿਆਂ ਗੇ।


ਹੱਕ ਕਿਸੇ ਦਾ ਕਿਸੇ ਤੋਂ ਮੰਗਦੇ ਨਹੀਂ,
ਅਪਣਾ ਹੱਕ ਨਹੀਂ ਕਿਸੇ ਨੂੰ ਲੈਣ ਦੇਨਾ।

ਤੀਹ