ਇਹ ਸਫ਼ਾ ਪ੍ਰਮਾਣਿਤ ਹੈ

ਪਟਨੇਂ ਵਿਚ ਅਵਤਾਰ

ਕਲਗੀ ਵਾਲਿਆ ਦਿਲਾਂ ਵਿਚ ਕੁਟ ਕੁਟ ਕੇ,
ਭਰਿਆ ਹੋਇਆ ਏ ਪ੍ਰੇਮ ਪਿਆਰ ਤੇਰਾ।
ਸਦੀਆਂ ਤੀਕ ਨਾ ਕਦੀ ਵੀ ਭੁਲ ਸਕੇ,
ਹੋਇਆ ਅਸਾਂ ਤੇ ਜੋ ਉਪਕਾਰ ਤੇਰਾ।
ਲੋਥਾਂ ਲਹੂ ਵਿਚ ਤਾਰੀਆਂ ਤਰਨ ਓਥੇ,
ਜਿਥੇ ਨਚਿਆ ‘ਦਲ ਨਾਲ ਸ਼ਿੰਗਾਰ’ ਤੇਰਾ।
ਵੈਰੀ ਖੇਤ ਵਿਚ ਖੇਤਰੀ ਵਾਂਗ ਲੇਟੇ,
ਜਦੋਂ ਜੰਗ ਨੂੰ ਗਿਆ ਜੁਝਾਰ ਤੇਰਾ।


ਤੇਰੀ ਚੰਡੀ ਨੇ ਵੈਰੀਆਂ ਚੀਰ ਦਿੱਤਾ,
ਖੰਡਾ ਧਰਮ ਨੂੰ ਗਿਆ ਖਲ੍ਹਾਰ ਤੇਰਾ।
ਜੜ੍ਹ ਜ਼ੁਲਮ ਤੇ ਸਿਤਮ ਦੀ ਪਟਨੇ ਨੂੰ,
ਹੋਇਆ ਪਟਨੇਂ ਵਿਚ ਅਵਤਾਰ ਤੇਰਾ।

ਬਾਈ