ਇਹ ਸਫ਼ਾ ਪ੍ਰਮਾਣਿਤ ਹੈ

ਡਿਗੇ ਹੋਏ ਦੇਸ਼ ਤਾਈਂ ਚੁਕ ਛਾਤੀ ਨਾਲ ਲਾਇਆ
ਡਾਹਢਾ ਖੁਸ਼ ਹੋਂਵਦਾ ਸੈਂ ਦੁਖੜੇ ਨਿਵਾਰ
ਕਰਨੀ ਦਿਆਂ ਸੂਰਿਆ ਤੇ ਬਾਣੀ ਦਿਆ ਪੂਰਿਆ
ਜ਼ੱਰਾ ਵੀ ਨਾ ਝੂਰਿਆ ਸੈਂ ਬਚਿਆਂ ਨੂੰ ਵਾਰ


ਤੇਰੀਆਂ ਜੋ ਕਰਨੀਆਂ ਕਿਦੇ ਕੋਲੋਂ ਸਰਨੀਆਂ,
ਧਰਨੀਆਂ ਨਿਵਰਨੀਆਂ ਕਰਨੀਆਂ ਬਿਆਨ ਨੇ।
ਕੱਠੇ ਕਰ ਵੀਰ ਵੀਰ ਵੈਰੀਆਂ ਨੂੰ ਚੀਰ ਚੀਰ,
ਯੋਧੇ ਤੇਰੇ ਬੀਰ ਬੀਰ ਸ਼ਕਤੀ ਮਹਾਨ ਨੇ।
ਹਥਾਂ ਨਾਲ ਹਾੜ ਹਾੜ ਜ਼ਾਲਮਾਂ ਦੇ ਸੀਨੇ ਪਾੜ,
ਤੋੜ ਘਲੇ ਕਾੜ ਕਾੜ ਤੇਰੀ ਕ੍ਰਿਪਾਨ ਨੇ।
ਜਾਨਦਾ ਜਹਾਨ ਇਹ ਤੇਰਾ ਫੁਰਮਾਨ ਇਹ,
ਝੁਲਦੇ ਨਿਸ਼ਾਨ ਇਹ ਤੇਰੀ ਸਿਖੀ ਸ਼ਾਨ ਨੇ।


ਤੇਰੀਆਂ ਜੋ ਕੀਤੀਆਂ, ਪਾਈਆਂ ਨੇ ਪ੍ਰੀਤੀਆਂ,
ਦਿਲ ਵਿਚ ਬੀਤੀਆਂ ਨੂੰ ਰਖਿਆ ਏ ਧਾਰ ਕੇ।
ਵਾਹ ਚੋਜੀ ਦਾਤਿਆ, ਨਿਆਰੇ ਤੇਰੇ ਚੋਜ ਨੇ,
ਖੁਸ਼ੀਆਂ ਮਨਾਈ ਜਾਵੇ ਸਭ ਕੁਛ ਵਾਰ ਕੇ।


ਤੇਰੇ ਹੈ ਭੰਡਾਰੇ ਵਿਚੋਂ ਅੰਮਰਿਤ ਜਿਨੇਂ ਪੀ ਲਿਆ,
ਸਵਾ ਲਖ ਉਤੇ ਕਲ੍ਹਾ ਭਾਰੂ ਬਣ ਜਾਂਦਾ ਏ।

ਉਨੀ