ਇਹ ਸਫ਼ਾ ਪ੍ਰਮਾਣਿਤ ਹੈ



ਪੰਜਾਬੀ ਦੇ ਪ੍ਰਸਿਧ ਕਵੀਆਂ ਵਲੋਂ:———

ਦੇਸ਼ ਤੇ ਕੌਮ ਦੇ ਅਨਥੱਕ ਕਵੀ 'ਸੇਵਕ’ ਜੀ ਨੇ ਦੇਸ਼ ਦੇ ਪੁਰਾਣੇ ਤੇ ਸੁਨਹਿਰੀ ਇਤਹਾਸ ਨੂੰ ਆਪਣੇਂ ਨਵੇਂ ਰੰਗ ਵਿਚ ਦਿਮਾਗ਼ੀ "ਲਕੀਰਾਂ" ਦੇ ਰੂਪ ਵਿਚ ਜਨੱਤਾ ਦੇ ਅਗੇ ਪੇਸ਼ ਕੀਤਾ ਹੈ।
ਕਈਆਂ ਕਵਿਤਾਵਾਂ ਵਿਚ ਤੇ 'ਲਕੀਰਾਂ' ਸਚ-ਮੁਚ ਸ਼ਹੀਦਾਂ ਦੇ ਲਹੂ ਦੀਆਂ ਲਕੀਰਾਂ ਬਣ ਕੇ ਝਲਕ ਮਾਰਦੀਆਂ ਨੇ ਕਿਤੇ ਕਿਤੇ ਤੇ ਜਜ਼ਬਿਆਂ ਦੀ ਤੇਜ਼ ਧਾਰ ਵਡੇ ਤੋਂ ਵਡੇ ਸੰਗ ਦਿਲ ਦਿਲ ਤੇ ਲਕੀਰਾਂ ਖਿਚਨੋਂ ਪਿਛੇ ਨਹੀਂ ਰਹੀ।
ਮੈਨੂੰ ਪੂਰਨ ਆਸ ਹੈ ਕਿ ਪੰਜਾਬੀ ਬੋਲੀ ਦੇ ਪੁਜਾਰੀ ਏਸ ਨੌ ਜਵਾਨ ਕਵੀ ਦੀ ਚੌਣਵੀਂ ਰਚਨਾਂ ਦਾ ਦਿਲੋਂ ਸਤਿਕਾਰ ਕਰਨ ਗੇ।
ਪਹਾੜ ਗੰਜ ਨਵੀਂ ਦਿਲੀ"ਬਰਕਤ" ਪੰਜਾਬੀ
ਮੈਂ ਆਪਣੇ ਵੀਰ ਸ੍ਰ: ਕਰਮ ਸਿੰਘ ਜੀ 'ਸੇਵਕ’ ਦੀਆਂ ਪੈਹਲੀਆਂ ਛਪੀਆਂ ਪੁਸਤਕਾਂ ਭੀ ਅਤੇ ਇਹ ਛਪ ਚੁਕੀ ਪੁਸਤਕ "ਲਕੀਰਾਂ" ਵੀ ਪੜੀ ਹੈ ਜਿਸ ਵਿਚ 'ਸੇਵਕ’ ਜੀ ਨੇ ਇਤਹਾਸੱਕ ਅਤੇ ਗੁਰਮੱਤ ਵੱਲ ਵਿਸ਼ੇਸ਼ ਕਰਕੇ ਰੁਖ ਰਖਿਆ ਹੈ।
ਅਜ ਕੱਲ ਦੇ ਨੌਂ ਜਵਾਨ ਪਛੱਮੀ ਹਵਾ ਦੇ ਰੁਖ ਨਾਲ ਕਾਫੀ ਆਪਣੇਂ ਇਖਲਾਕ ਅਤੇ ਮਜ਼ਹਬੱ ਤੋਂ ਫਿਰ ਚੁਕੇ ਹਨ, ਪਰ ਸੇਵਕ ਜੀ ਦੀਆਂ ਇਹਨਾਂ ਵਾਹੀਆਂ ‘ਲਕੀਰਾਂ' ਵਿਚ ਆਪ ਨੂੰ ਪੁਰਾਤਨ ਕਾਰਨਾਮਿਆਂ ਦੀਆਂ ਤਸਵੀਰਾਂ ਨਜ਼ਰ ਔਣ ਗੀਆ।
ਜਿਸ ਨਾਲ ਸਾਡੇ ਦੇਸ਼ ਅਤੇ ਕੌਮ ਦੇ ਹੋਣ ਹਾਰ ਨੌਂ ਜਵਾਂਨ ਅਗਾਂਹ ਵਧੂ ਖਿਆਲ ਲੈ ਕੇ ਉਨਤੱ ਹੋਣ ਗੇ।
ਮੈਨੂੰ ਪੂਰਨ ਆਸ ਹੈ ਇਹ ਪਸਤਕੱ ਪੰਜਾਬੀ ਸਾਹਿਤ ਪੁਸਤਕਾਂ ਵਿਚ ਖਾਸ ਸਤਕਾਰੀ ਜਾਵੀ ਗੇ ਅਤੇ ਕਵੀ ਸੱਜਣਾਂ ਲਈ ਰਸ ਦਾਇਕ ਸਾਬਤ ਹੋਵੇ ਗੀ।
ਅਰਜਨ ਨਗਰ ਨਵੀਂ ਦਿਲੀਮਖਣ ਸਿੰਘ "ਮੁਸ਼ਤਾਕ"