ਇਹ ਸਫ਼ਾ ਪ੍ਰਮਾਣਿਤ ਹੈ

ਅਨੋਖੀ ਦੁਨੀਆ

ਅਖਾਂ ਤਕ ਹੈਰਾਨ ਹੋਈਆਂ ਨੇ
ਡਿਠੀ ਕੋਈ ਅਨੋਖੀ ਦੁਨੀਆਂ
ਖ਼ੁਸ਼ੀਆਂ ਦੇ ਵਿਚ ਖੇਡਨ ਵਾਲੀ
ਕਿਡੀ ਹੈ ਸੀ ਸੌਖੀ ਦੁਨੀਆਂ
ਕਿਦਾਂ ਮੌਤ ਦੀਆਂ ਘੜੀਆਂ ਗਿਨ ਗਿਨ
ਔਖੇ ਦਿਨ ਲੰਘਾਦੀ ਪਈ ਏ
ਰੇਸ਼ਮ ਉਤੇ ਸੌਂਦੀ ਜੋ ਸੀ
ਭੋਏਂ ਤੇ ਆਸਨ ਲੌਂਦੀ ਪਈ ਏ
ਲਖਾਂ ਦੇ ਜੋ ਮਾਲਕ ਹੈ ਸਨ
ਕਖੋਂ ਹੌਲੇ ਹੋਏ ਹੋਏ ਨੇ
ਜੀਵਨ ਜੋਸ਼ ਜਵਾਨੀ ਸਭ ਕੁਝ
ਦਿਲ ਉਨ੍ਹਾਂ ਦੇ ਖੋਏ ਹੋਏ ਨੇ
ਜੋ ਕੁਛ ਹੋਇਆ ਨਾਲ ਇਨਾਂ ਦੇ
ਉਹ ਕੁਛ ਹੁਨ ਤੇ ਕਿਹਾ ਨਹੀਂ ਜਾਂਦਾ
ਦਿਲ ਵਿਚ ਸਭ ਕੁਛ ਆਇਆ ਹੋਇਆ
ਕਹੇ ਬਿਨਾਂ ਹੁਨ ਰਿਹਾ ਨਹੀਂ ਜਾਂਦਾ

ਇਕਸੌਸਤ