ਇਹ ਸਫ਼ਾ ਪ੍ਰਮਾਣਿਤ ਹੈ

ਵਾਹ ਦਾਤਾ ਇਹ ਮਿਲੀ ਅਜ਼ਾਦੀ
ਭੁਲ ਸਕਦੀ ਨਹੀਂ ਦੁਨੀਆਂ ਉਹਨੂੰ
ਅਖੀਂ ਵੇਖੀ ਜੋ ਬਰਬਾਦੀ
ਉਜੜ ਗਈ ਉਹ ਨਗਰੀ ਸਾਰੀ
ਗਹਿਮਾਂ ਗਹਿਮ ਜਿਦੀ ਆਬਾਦੀ
ਉਸਦਾ ਡਿੱਠਾ ਸਥੱਰ ਪੈਦਾਂ।
ਹੋ ਰਹੀ ਸੀ ਜਿਸਦੀ ਸ਼ਾਦੀ
ਮੰਗਤੀ ਦਾ ਉਸ ਹੁਲੀਆ ਕੀਤਾ।
ਹੈ ਸੀ ਜਿਹੜੀ ਕੋਈ ਸ਼ਹਿਜ਼ਾਦੀ
ਘਰ ਕਿਸੇ ਦੇ ਪਾਣੀ ਭਰਦੀ
ਰਾਏExpected an integer input (did you use 'em'?)ਸਾਹਿਬ ਦੀ ਸਾਹਿਬExpected an integer input (did you use 'em'?)ਜ਼ਾਦੀ
ਨ ਕੋਈ ਹੈਂਕੜ ਨ ਕੋਈ ਤਾਨ
ਵਾਹ ਵਾਹ ਰੰਗ ਤੇਰੇ ਭਗਵਾਨ

ਇਕਸੌਛੇ