ਇਹ ਸਫ਼ਾ ਪ੍ਰਮਾਣਿਤ ਹੈ

ਵੀਰ ਵੀਰ ਦਾ ਵੈਰੀ ਹੋਇਆ
ਜਿਸ ਖੂਨ ਦੀ ਇਕੋ ਸੀਰੀ
ਜਿਥੇ ਸੀ ਗਲਵਕੜੀ ਪੈਂਦੀ
ਓਥੋਂ ਵਗੇ ਖੂਨ ਤਤੀਰੀ
ਸ਼ਹਿਨਸ਼ਾਹ ਨੇ ਤਾਜਾਂ ਵਾਲੇ
ਧਾਰੀ ਫਿਰਦੇ ਭੇਸ ਫਕੀਰੀ
ਜਿਸ ਮਾਂ ਦੇ ਪੇਟੋਂ ਜੰਮੇ'
ਓਸੇ ਦੀ ਫੜ ਛਾਤੀ ਚੀਰੀ
ਕੀ ਭਾਰਤ ਕੀ ਪਾਕਿਸਤਾਨ
ਵਾਹ ਵਾਹ ਰੰਗ ਤੇਰੇ ਭਗਵਾਨ

ਵਾਹ ਵਾਹ ਰੰਗ ਤੇਰੇ ਕਰਤਾਰ
ਅਜ ਉਹ ਨੇ ਬਰਦੇ ਬਣ ਗਏ
ਹੈ ਸਨ ਜਿਹੜੇ ਕਲ ਸਰਦਾਰ
ਵੇਖੇ ਦਾਖੇ ਅੱਖ ਨਾ ਮੇਲਨ
ਜਿਹੜੇ ਹੈ ਸਨ ਮਿਤਰ-ਯਾਰ
ਚੰਗੇ ਵੀਰ ਅਸਾਨੂੰ ਮਿਲ ਗਏ
ਗਲ ਗਲ ਤੇ ਕਰਦੇ ਤਕਰਾਰ
ਸੋਹਣੋਂ ਸਾਰੇ ਸਾਜ ਨੇ ਟੁਟੇ

ਇਕਸੌਚਾਰ