ਪੰਨਾ:ਰੇਲੂ ਰਾਮ ਦੀ ਬੱਸ - ਚਰਨ ਪੁਆਧੀ.pdf/43

ਇਹ ਸਫ਼ਾ ਪ੍ਰਮਾਣਿਤ ਹੈ

ਸ਼ੱਕਰਪਾਰੇ

ਅਸੀਂ ਬਣਾਏ ਸ਼ੱਕਰਪਾਰੇ।
ਮਾਮਾ ਸਾਡਾ ਖਾ ਗਿਆ ਸਾਰੇ।

ਅਸੀਂ ਰਹਿਗੇ ਭੁੱਖਣ ਭਾਣੇ।
ਮਾਮਾ ਜੀ ਨੂੰ ਔੜਨ ਗਾਣੇ।

ਸਾਡੀ ਰੂਹ ਤਾਂ ਮਰ-ਮਰ ਜਾਵੇ।
ਐਪਰ ਮਾਮਾ ਭੰਗੜੇ ਪਾਵੇ।

ਆਖਿਰ ਦੇ ਵਿੱਚ ਬੋਲਿਆ ਮਾਮਾ।
ਆਓ ਉਤਾਰਾਂ ਤੁਹਾਡਾ ਉਲ੍ਹਾਮਾ।

ਲਿਆ ਸਾਈਕਲੋਂ ਝੋਲਾ ਉਤਾਰ।
ਲਾਤਾ ਚੀਜ਼ਾਂ ਦਾ ਬਾਜ਼ਾਰ।

ਸਾਡੀ ਆਈ ਜਾਨ 'ਚ ਜਾਨ।
ਵਾਹ-ਵਾਹ ਮਾਮਾ ਤੇਰੀ ਸ਼ਾਨ।

ਰੇਲੂ ਰਾਮ ਦੀ ਬੱਸ - 41