ਪੰਨਾ:ਰੇਲੂ ਰਾਮ ਦੀ ਬੱਸ - ਚਰਨ ਪੁਆਧੀ.pdf/42

ਇਹ ਸਫ਼ਾ ਪ੍ਰਮਾਣਿਤ ਹੈ

ਦੋਸਤ

ਬੜੇ ਚਿਰਾਂ ਬਾਦ ਦੋ ਤੇ ਸੱਤ।
ਮਸਾਂ ਮਿਲੇ ਸੀ ਉਹ ਦੋਸਤ।

ਮਿਲਣ ਲੱਗੇ ਸਾਹ ਚੜ੍ਹਾਗੇ।
ਹੱਥ ਮਿਲੇ ਨਾ ਢਿੱਡ ਟਕਰਾਗੇ।

ਵਿਚਾਲੇ ਆਈਦਾ ਨਹੀਂ ਢਿੱਡੋਂ।
ਇੰਜ ਸਤਾਈਦਾ ਨੀ ਢਿੱਡੋਂ।

ਜ਼ਿਆਦਾ ਵਧਾਓ ਨਾ ਖੇਤਰ।
ਪਤਲੇ ਰਹਿਣਾ ਹੀ ਬੇਹਤਰ।

ਰੇਲੂ ਰਾਮ ਦੀ ਬੱਸ – 40