ਪੰਨਾ:ਰੇਲੂ ਰਾਮ ਦੀ ਬੱਸ - ਚਰਨ ਪੁਆਧੀ.pdf/17

ਇਹ ਸਫ਼ਾ ਪ੍ਰਮਾਣਿਤ ਹੈ

ਘੁੱਗੀਏ!

ਘੁੱਗੀਏ! ਮਾਰ ਉਡਾਰੀ ਨੂੰ।
ਦੱਸਦੇ ਦੁਨੀਆਂ ਸਾਰੀ ਨੂੰ।

ਲੜਨਾ-ਭਿੜਨਾ ਮਾੜਾ ਏ।
ਕੁੜ੍ਹਨਾ ਸੜਨਾ ਮਾੜਾ ਏ।

ਨੱਚਣਾ ਕੁੱਦਣਾ ਚੰਗਾ ਏ।
ਹਸਣਾ ਗਾਉਣਾ ਚੰਗਾ ਏ।

ਲੋਕੋ ਹੱਦਾਂ ਪਾਵੋ ਨਾ।
ਧਰਤੀ ਦੀ ਛਿੱਲ ਲਾਹਵੋ ਨਾ।

ਰੇਲੂ ਰਾਮ ਦੀ ਬਸ – 15