ਇਹ ਸਫ਼ਾ ਪ੍ਰਮਾਣਿਤ ਹੈ

ਤੇਰੀ ਮਹਾਨਤਾ

ਇਸ ਦੇਹੀ ਨੂੰ ਦਿਓਤੇ ਸਿਮਰਨ,
ਦਿਲ ਦਿਮਾਗ਼ ਨੂੰ ਕਵਿਤਾ ਲੋਚੇ,
ਵਲਵਲਿਆਂ ਨੂੰ ਚਿਤਰਕਾਰੀ,
ਵੇਖ ਵੇਖ ਕੇ ਮੂਰਤ ਬਣਦੀ।
ਤੇਰੇ ਬੰਨ੍ਹੇ ਰੱਬ ਕੋਲੋਂ ਵੀ,
ਛੁੱਟ ਨਹੀਂ ਸਕਦੇ ਖਲ੍ਹ ਨਹੀਂ ਸਕਦੇ।
ਮੈਂ ਸਹੀ ਕਰਕੇ ਜਾਤਾ ਹੈ
ਰਬ ਦਾ ਬਸ ਤੂੰ ਹੀ ਹੈਂ ਮਾਨ।੧।


ਤੇਰੇ ਬਿਨ ਧਰਤੀ ਤਪਦੀ ਰਹੀ,
ਮੁੜ ਜੁੁੱਗਾਂ ਤਕ ਠੰਢੀ ਪਈ ਰਹੀ,
ਗੋਰੀ-ਮੌਤ ਬਰਫ਼ ਨੇ ਘੇਰੀ,
ਚਰਣਾਂ ਦੀ ਛੋਹ ਨੇ ਗਰਮਾ ਕੇ,
ਪਾ ਦਿੱਤੀ ਮਿੱਟੀ ਵਿਚ ਜਾਨ।੨।

ਅਪਣੀ ਹਿੱਕ ਤੇ ਡੌਲਿਆਂ ਸਦਕਾ,
ਕੁਦਰਤ ਨੂੰ ਸੀ ਸਿੱਧਾ ਕੀਤਾ,
ਵੀਰਾਂ ਵਾਕਰ ਸਾਥੀ ਜਾਤੇ,
ਵੰਡ ਛਕਿਆ ਨ ਮਾਇਆ ਜੋੜੀ,
ਏਸੇ ਕਰਕੇ ਦੂਜੇ ਖਾਤਰ,
ਦੁਖ ਸਹਿ ਸਹਿ ਕੇ ਰਸਤਾ ਲੱਭ ਕੇ,
ਬਣਿਓਂ ਤੂੰ ਸਾਦਾ ਇਨਸਾਨ।੩।

੭੮.