ਇਹ ਸਫ਼ਾ ਪ੍ਰਮਾਣਿਤ ਹੈ

ਮੁਖੋਂ ਇਹ ਕਹਾਉਣਾ ਨਹੀਂ ਸਨ ਚਾਹੁੰਦੇ "ਹੇ ਰਾਧਕੇ ਮੇਰੇ ਹਿਰਦੇ ਤੇ ਆਪਣੇ ਚਰਣ ਰਖੋ" ਇਕ ਪਾਸੇ ਦਾਸ ਭਾਵ ਸੀ ਦੂਜੇ ਪਾਸੇ ਸਚਿਆਈ ਪ੍ਰੇਮੀ ਦਾ ਹੱਦੋਂ ਵੱਧ ਪਿਆਰ ਸੀ। ਹਿਰਦੇ ਦੀ ਅਸਲੀ ਤਸਵੀਰ ਸੀ। ਅਖੀਰ ਸਤਿ ਤੇ ਕਲਾ ਪ੍ਰੇਮੀ ਨੂੰ ਗਿਆਨ ਹੋਇਆ। ਕਿਹਾ ਜਾਂਦਾ ਹੈ ਕਿ ਪੱਤ ਪੱਤ ਉੱਤੇ ਲਿਖੇ ਅੱਖਰ ਦਿਸੇ। ਕਵੀ ਨੇ ਸ਼ਲੋਕ (ਗੀਤ) ਗੋਬਿੰਦ ਜੀ ਦੀ ਭੇਟਾ ਕੀਤਾ। ਸਚਿਆਈ ਨੂੰ ਲਿਖਣ ਲਈ ਕਵੀ ਕਿਉਂ ਝੱਕੇ, ਏਸ ਪ੍ਰਸੰਗ ਦਾ ਇਸ਼ਾਰਾ ਮੈਂ ਵੀ ਕੀਤਾ ਹੈ:-

ਜੇ ਦਿਲ ਦੀਆਂ ਦੱਸਣੋਂ ਸੰਗੇ ਹੋ,
ਤਾਂ ਗੀਤ ਗੋਬਿੰਦ ਸਣਾਉਣਾ ਕੀ?

ਕਵੀ ਦਾ ਕਮਾਲ ਓਥੇ ਹੋਂਦਾ ਹੈ ਜਦੋਂ ਸਤਿ ਨੂੰ ਸੁੰਦਰ ਬਣਾਏ। ਸਤਿ ਸੁੰਦਰਤਾ ਹੈ ਪਰ ਓਹਨੂੰ ਕਲਾ ਨੇ ਪਰਤੱਖ ਸੁੰਦਰ ਬਣਾਉਣਾ ਹੈ। ਸੋਹਣੀ ਸ਼ੈ ਨੂੰ ਕਵੀ ਨੇ ਹਰ ਥਾਂ ਤੋਂ ਲੈ ਲੈਣਾ ਹੈ ਜਾਂ ਹਰ ਮੰਦੀ ਨੂੰ ਸੁੰਦਰ ਕਰ ਦੇਣਾ ਹੈ। ਸ਼ਹਿਦ ਗੜੁੱਚੀ ਕਲਾਮ ਦੇ ਮਾਲਕ ਹਾਫਿਜ਼ ਨੇ ਆਪਣੇ ਦੀਵਾਨ ਦੇ ਮੁੱਢ ਵਿਚ ਯਜ਼ੀਦ ਦੇ ਅਰਬੀ ਸ਼ੇਅਰ ਦਾ ਮਿਸਰਾਅ ਰਖ ਲਿਆ। ਸੁੰਦਰਤਾ ਦੇ ਸਵਾਦੋਂ ਘੁੱਥਿਆਂ, ਹਾਫਿਜ਼ ਨੂੰ ਬੁਰਾ ਭਲਾ ਕਿਹਾ, ਏਸ ਲਈ ਕਿ ਯਜ਼ੀਦ ਨੇ ਹਸਨ ਹੁਸੈਨ ਨੂੰ ਸ਼ਹੀਦ ਕਰਾਇਆ ਸੀ। ਸਤਿ ਤੇ ਸੁੰਦਰਤਾ ਦੇ ਰਾਖੇ ਹਾਫਿਜ਼ ਨੇ ਜਵਾਬ ਦਿੱਤਾ:-

"ਜੀ ਮੈਂ ਤੇ ਕੂੜੇ ਦੇ ਵਿੱਚੋਂ,
ਸਾਹਿੱਤਕ ਲਾਲ ਬਚਾਇਆ ਹੈ"।

ਕਲਾ ਸਾਡੀ ਨਜ਼ਰ ਨੂੰ ਖੁਲ੍ਹਿਆਂ ਕਰਦੀ ਹੈ। ਸਾਡੀ ਸੋਚ ਨੂੰ ਵਧਾਉਂਦੀ ਹੈ। ਉਹ ਤੰਗ ਖਿਆਲੀ ਤੋਂ ਜਿੱਚ ਆ ਕੇ ਇਕ ਬੰਨੇ ਹੋ ਜਾਂਦੀ ਹੈ। ਜਿਹੜਾ ਕਵੀ ਜਾਂ ਚਿਤਰਕਾਰ ਤੰਗ ਖਿਆ-

-ਘ-