ਇਹ ਸਫ਼ਾ ਪ੍ਰਮਾਣਿਤ ਹੈ

ਮਿਲਦੀਆਂ ਜੁਲਦੀਆਂ ਗੱਲਾਂ ਕਰਨੀਆਂ ਸਭ ਸਚਿਆਈ ਹੈ। ਸੱਚ ਸੁਖ ਦੇਂਦਾ ਹੈ, ਖੁਸ਼ੀ
ਬਖਸ਼ਦਾ ਹੈ, ਖੁਸ਼ੀ ਕੀ ਹੈ? ਸੁੰਦਰਤਾ ਸੁਹੱਪਣ। ਏਸੇ ਲਈ ਕਵਿਤਾ ਨੂੰ ਸਾਡੇ ਤੱਤ ਵੇਤੇ
ਬਜ਼ੁਰਗਾਂ "ਸਤਿਅਮ ਸ਼ਿਵਮ ਸੁੰਦਰਮ' (ਸੱਚੀ, ਸੁਖਦਾਈ ਤੇ ਸੁੰਦਰ) ਕਿਹਾ ਹੈ।

ਕਲਾ ਕੋਈ ਵੀ ਹੋਵੇ ਓਸ ਨੇ ਸੁੰਦਰਤਾ ਰੂਪ ਦੀ ਭਾਲ ਕਰਨੀ ਹੈ। ਸਤਿ ਦਾ
ਰੂਪ ਵੀ ਸੁੰਦਰਤਾ ਹੈ। ਏਸੇ ਗੱਲ ਨੂੰ ਏਸ ਤਰ੍ਹਾਂ ਕਹਿ ਦਿਓ ਪਈ:-
ਕਲਾ ਯੋਗ ਦਾ ਨਾਮ ਹੈ ਰੂਪ ਜਿਦ੍ਹਾ ਹੈ ਧਿਆਨ।
ਕਲਾ ਸਵਾਰੇ ਜਗਤ ਨੂੰ ਕਲਾ ਰਚੇ ਭਗਵਾਨ।

ਕਲਾ ਨੇ ਜੱਗ ਨੂੰ ਸੁੰਦਰ ਬਣਾਉਣਾ ਹੈ। ਸਮਾਜੀ ਭਾਰ ਨੂੰ ਹੌਲਾ ਕਰਨਾ ਹੈ,
ਰਾਜਨੀਤਕ ਕੁਹਜਾਂ ਨੂੰ ਦੂਰ ਕਰਨ ਦੇ ਸੁਝਾਅ ਦਸਣੇ ਹਨ। ਗੱਲ ਕੀ ਦੁਨੀਆਂ ਨੂੰ ਹਰ
ਪਾਸਿਓਂ ਸੁੰਦਰ ਬਣਾਉਣਾ ਹੈ। ਸੰਦਰ ਬਣਾਉਣਾ ਹੀ ਅਗਾਂਹ ਵਧੂ ਖਿਆਲ ਹੈ।
ਸੁੰਦਰਤਾ ਨੇ ਹੀ ਭਗਵਾਨ ਨੂੰ ਰਚਿਆ ਹੈ। ਅਸੀਂ ਭਗਵਾਨ ਨੂੰ ਸੁੰਦਰਤਾ ਦਾ ਸੋਮਾਂ
ਮੰਨਿਆ ਤੇ ਨਮਸਕਾਰਿਆ। “ਨਮੋ ਚੰਦਰ ਚੰਦਰੇ” ਕਹਿਕੇ ਸਤਿਕਾਰ ਕੀਤਾ। ਸਾਡੀ
ਸੂਝ ਕਲਾ ਜਾਂ ਹੁਨਰ ਨੇ ਜੋ ਸੰਦਰ ਸ਼ੈ ਤੱਕੀ ਜਾਂ ਓਹਦੇ ਧਿਆਨ ਵਿਚ ਸੋਹਣੀ ਹੋ ਸਕਦੀ
ਸੀ ਓਹਨੂੰ ਭਗਵਾਨ ਦਾ ਰੂਪ ਆਖਿਆ। ਭਗਵਾਨ ਸਾਡੀਆਂ ਸੂਝਾਂਦੀਆਂ ਸੁੰਦਰਤਾਈਆਂ
ਦੇ ਇਕੱਠ ਨਾਂ ਹੈ।
ਹੁਨਰ ਸੱਚੇ ਹੁਸਨ ਨੂੰ ਪੂਜਣ ਵਾਲਾ ਤੇ ਬਣਾਉਣ ਵਾਲਾ ਹੈ। ਮੀਰਾਂ ਬਾਈ
ਦੀ ਬਾਣੀ ਵਿਚ "ਗਿਰਧਰ" ਜੀ ਅਨਾਸ ਰੂਪ ਦੀ ਮੂਰਤੀ ਹਨ। ਭਗਤਣੀ ਨੇ ਰਾਜਸੀ
ਠਾਠ ਵਿਚ ਹੈਂਕੜ, ਬੋ ਤੇ ਜਬਰ ਦੀ ਕੁਸੁੰਦਰਤਾ ਦੇਖੀ। ਦਿਲ ਉਟਕਿਆ

-ਕ-