ਇਹ ਸਫ਼ਾ ਪ੍ਰਮਾਣਿਤ ਹੈ

ਹੁਨਰ ਵਿੱਚ ਲੀਨ

(ਤਸਵੀਰ ਦੇਖ ਕੇ)

ਖਿਆਲ ਦੀ ਮੂਰਤੇ,
ਖਿਆਲ ਮਸਤਾਨੀਏਂ।

ਹੁਨਰਾਂ ਰੱਤੀ ਏ,
ਹੁਨਰ ਜਵਾਨੀ ਏਂ।

ਫੱਬੇ ਸੁਰਾਹੀ ਤੇ,
ਹੱਥ ਪਿਆਰ ਦਾ।

ਰੱਬ ਦੀ ਖਲਕ ਨੂੰ,
ਹੁਨਰ ਸਵਾਰਦਾ।

ਰੱਬ ਦੇ ਵਾਂਙਰਾਂ,
ਹੁਨਰ ਨੂੰ ਦੇਖ ਕੇ,

ਹੋਈ ਏਂ ਮਸਤ ਕਿਉਂ?
ਅਖੀਆਂ ਖੋਲ੍ਹਦੇ।

੪੨.