ਇਹ ਸਫ਼ਾ ਪ੍ਰਮਾਣਿਤ ਹੈ

ਕਲਜੁਗ

ਰਿਸ਼ੀਆਂ ਤੇ ਪੰਡਤਾਂ ਨੇ,
ਅਪਣਾ ਸਮਾਂ ਸਲਾਹਿਆ।
ਜਿੰਨਾ ਅਗਾਂਹ ਵਧਿਆ,
ਓਨਾ ਕਲੰਕ ਲਾਇਆ।
ਅਪਣੀ ਹੀ ਮੱਝ ਮਾਰੀ,
ਅਪਣੀ ਹੀ ਕੰਧ ਢਾ ਕੇ।
ਨਿੰਦੀ ਉਲਾਦ ਅਪਣੀ,
ਕਲਜੁਗ ਨੂੰ ਲੀਕ ਲਾ ਕੇ।
ਪੀੜ੍ਹੀ ਦੇ ਹੇਠ ਸੋਟਾ,
ਦਾਨੇ ਨ ਫੇਰ ਤੱਕੇ।
ਕਲਜੁਗ ਦੇ ਸੋਹਣੇ ਰੁਖ ਨੂੰ,
ਹਾਏ ! ਨ ਦੇਖ ਸੱਕੇ।
ਭਾਂਬੜ ਦੇ ਵਾਂਙ ਇਹ ਜੁਗ,
ਧੂਆਂ ਗੁਨਾਹ ਦਸਦਾ।
ਗੁੱਝੇ ਗੁਨਾਹ-ਗੜੁੱਚੇ,
ਜੁਗ ਤੋਂ ਪਿਆ ਹੈ ਨਸਦਾ।

੩੬.