ਇਹ ਸਫ਼ਾ ਪ੍ਰਮਾਣਿਤ ਹੈ
“ਤੁਲਸੀ ਪੂਜਾ”
(ਤਸਵੀਰ ਦੇਖ ਕੇ)
ਜੋਬਨ ਮੱਤੀ ਰੂਪ ਸਵਾਰੀ,
ਧੋਤੀ ਸਣੇ ਨਹਾ ਕੇ।
ਨਿਕਲੀ ਦੂਹਰੀ ਚੌਹਰੀ ਹੋ ਕੇ,
ਲੱਜਾ ਦੀ ਵਾ ਖਾ ਕੇ।
ਜੱਫੀ ਮਾਰ ਖਲੋਤੀ ਧੋਤੀ,
ਰੋਂਦੀ ਤੇ ਵਿਲਲਾਂਦੀ:-
“ਕੋਮਲ ਅੰਗੀਏ! ਲਾਹ ਨ ਮਾਰੀਂ,
ਮੈਂ ਹਾਂ ਤੇਰੀ ਬਾਂਦੀ”।
ਵਿੱਚੋਂ ਵਿੱਚੋਂ ਤਨ ਗੋਰੀ ਦਾ,
ਮਾਰੇ ਇਉਂ ਲਿਸ਼ਕਾਰੇ,
ਤਿੱਤਰਖੰਡੀ ਬਦਲੀ ਚੋਂ ਜਿਉਂ,
ਰਿਸ਼ਮਾਂ ਚੰਨ ਖਿਲਾਰੇ।
ਜਲ ਤੋਂ ਤਾਂ ਤੁਲਸੀ ਸੜਦੀ ਨਹੀਂ,
ਹਰਦਮ ਪਈ ਚੜ੍ਹਾਂਦੀ।
ਸਜਣ ਹੱਥੋਂ ਜ਼ਹਿਰ ਨਿਕਾਰੀ,
ਅੰਮ੍ਰਿਤ ਬਣ ਬਣ ਜਾਂਦੀ।
੧੩.